33.9 C
Patiāla
Sunday, March 23, 2025

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 22 ਸਤੰਬਰ

ਪੰਜਾਬੀ ਯੂਨੀਵਰਸਿਟੀ ਦੇ ਵਾਰਸ ਭਵਨ ਵਿਖੇ ਤਾਇਨਾਤ ਇੱਕ ਮੁਲਾਜ਼ਮ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਉਸ ਦੀ ਪਛਾਣ 28 ਸਾਲਾ ਰੋਹਤਾਸ਼ ਵਜੋਂ ਹੋਈ ਹੈ ਜੋ ਹਰਿਆਣਾ ਦੇ ਜਾਖਲ ਦਾ ਰਹਿਣ ਵਾਲਾ ਸੀ। ਉਸ ਦੀ ਲੰਘੀ ਰਾਤ ਵਾਰਸ ਭਵਨ ’ਚ ਹੀ ਡਿਊਟੀ ਸੀ। ਜਦੋਂ ਸਵੇਰੇ ਉਸ ਦੇ ਸਾਥੀ ਮੁਲਾਜ਼ਮ ਪੁੱਜੇ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਇਸ ਮਗਰੋਂ ਵਾਈਸ ਚਾਸਲਰ ਡਾ. ਅਰਵਿੰਦ ਅਤੇ ਯੂਨੀਵਰਸਿਟੀ ਦੇ ਸਕਿਉਰਿਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਆ ਕੇ ਮੌਕਾ ਵੇਖਿਆ। ਇਸ ਤੋਂ ਬਾਅਦ ਡੀਐਸਪੀ ਜਸਵਿੰਦਰ ਟਿਵਾਣਾ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅੰਮਿ੍ਤਬੀਰ ਸਿੰਘ ਚਹਿਲ ਵੀ ਪੁੱਜੇ ਜਿਨ੍ਹਾਂ ਨੇ ਲਾਸ਼ ਪੋਸਟ ਮਾਰਟਮ ਲਈ ਹਸਪਤਾਲ ਭਿਜਵਾਈ।





News Source link

- Advertisement -

More articles

- Advertisement -

Latest article