ਤਹਿਰਾਨ, 20 ਸਤੰਬਰ
ਇਥੇ ਪੁਲੀਸ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਨੇ ਅੱਜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 80 ਜ਼ਖ਼ਮੀ ਹੋ ਗਏ। ਇਹ ਪ੍ਰਦਰਸ਼ਨ ਦੇਸ਼ ਦੇ ਪੱਛਮੀ ਖੇਤਰ ਵਿਚ ਕੀਤਾ ਗਿਆ। ਇਹ ਖੇਤਰ ਕੁਰਦਿਸਤਾਨ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪੁਲੀਸ ਨੇ 22 ਸਾਲਾ ਮਹਿਸਾ ਅਮੀਨੀ ਨੂੰ ਹਿਰਾਸਤ ਵਿਚ ਲਿਆ ਸੀ। ਕੁਰਦ ਮੂਲ ਦੀ ਇਹ ਲੜਕੀ ਹਿਰਾਸਤ ਦੌਰਾਨ ਕੋਮਾ ਵਿਚ ਚਲੀ ਗਈ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਔਰਤਾਂ ਦਾ ਗੁੱਸਾ ਭੜਕ ਗਿਆ ਹੈ।