24 C
Patiāla
Sunday, March 23, 2025

ਖਾਲਸਾ ਕਾਲਜ ’ਚ ਐਨ.ਸੀ.ਸੀ. ਟਰਾਇਲ ਦੌਰਾਨ ਵਿਦਿਆਰਥਣ ਦੀ ਮੌਤ

Must read


ਪੱਤਰ ਪ੍ਰੇਰਕ

ਮੁਕੇਰੀਆਂ, 15 ਸਤੰਬਰ

ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਚੱਲ ਰਹੇ ਐਨ.ਸੀ.ਸੀ. ਟਰਾਇਲ ਦੌਰਾਨ ਅੱਜ ਦੌੜ ਲਗਾਉਂਦਿਆਂ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਲਜ ਦੀ ਬੀ ਐਸਸੀ ਸਮੈਸਟਰ ਤੀਜਾ ਦੀ ਵਿਦਿਆਰਥਣ ਦੌੜ ਲਗਾਉਂਦਿਆਂ ਬੇਹੋਸ਼ ਹੋ ਕੇ ਡਿੱਗ ਗਈ, ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਐਨਸੀਸੀ 12 ਬਟਾਲੀਅਨ ਹੁਸ਼ਿਆਰਪੁਰ ਦੇ ਟਰਾਇਲ ਚੱਲ ਰਹੇ ਸਨ। ਅੱਜ ਸਵੇਰੇ ਕਰੀਬ 10 ਵਜੇ ਮੁੱਢਲੀ ਜਾਂਚ ਤੋਂ ਬਾਅਦ ਹੀ ਐਨਸੀਸੀ ਦੀ ਟੀਮ ਨੇ ਟਰਾਇਲ ਸ਼ੁਰੂ ਕਰਵਾਏ ਸਨ। ਇਸੇ ਦੌਰਾਨ ਕਰੀਬ 11 ਵਜੇ ਕਾਲਜ ਦੇ ਬੀਐਸਸੀ ਸਮੈਸਟਰ ਤੀਜਾ ਦੀ ਵਿਦਿਆਰਥਣ ਸਲੋਨੀ (19) ਪੁੱਤਰੀ ਧਰਮਿੰਦਰ ਸਿੰਘ ਵਾਸੀ ਪਿੰਡ ਕਾਲਰਾ ਦੌੜ ਲਗਾਉਂਦਿਆਂ ਬੇਹੋਸ਼ ਹੋ ਕੇ ਡਿੱਗ ਪਈ ਸੀ।  ਉਸ ਨੂੰ ਤੁਰਤ ਮੁੱਢਲੀ ਸਹਾਇਤਾ ਦੇਣ ਉਪਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਸੂਹਾ ਰੈਫਰ ਕਰ ਦਿੱਤਾ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।





News Source link

- Advertisement -

More articles

- Advertisement -

Latest article