ਸਰਬਜੀਤ ਗਿੱਲ
ਫਿਲੌਰ, 14 ਸਤੰਬਰ
ਸੰਗਰੂਰ ਸਥਿਤ ਮੁੱਖ ਮੰਤਰੀ ਦੇ ਘਰ ਅੱਗੇ ਤਿੰਨ ਰੋਜ਼ਾ ਮੋਰਚੇ ਦੀ ਸਮਾਪਤੀ ਉਪਰੰਤ ਘਰਾਂ ਨੂੰ ਵਾਪਸ ਪਰਤਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਨੇੜੇ ਵਾਪਰੇ ਇਕ ਰੇਲ ਹਾਦਸੇ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਦੋ ਕਾਰਕੁੰਨਾਂ ਅਵਤਾਰ ਸਿੰਘ ਉਰਫ਼ ਤਾਰਾ ਪੁੱਤਰ ਸਵਰਨ ਸਿੰਘ (50) ਵਾਸੀ ਪੱਬਵਾਂ ਅਤੇ ਲੁਭਾਇਆ ਰਾਮ ਪੁੱਤਰ ਦਾਸ ਰਾਮ (65) ਵਾਸੀ ਬੁੰਡਾਲਾ ਦੀ ਮੌਕੇ ’ਤੇ ਮੌਤ ਹੋ ਗਈ।