ਢਾਕਾ, 14 ਸਤੰਬਰ
ਇੱਥੇ ਅੱਜ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਖਰੇ ਤੌਰ ’ਤੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਏ.ਕੇ. ਅਬਦੁੱਲ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਇਕ ਤਰਜਮਾਨ ਨੇ ਦੱਸਿਆ, ‘‘ਦੋਵੇਂ ਆਗੂ ਨਿਊਯਾਰਕ ਵਿੱਚ ਰਾਤ ਦੇ ਖਾਣੇ ’ਤੇ ਮਿਲਣਗੇ ਕਿਉਂਕਿ ਉਨ੍ਹਾਂ ਨੇੇ ਅੱਗੇ ਹੋਣ ਵਾਲੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣਾ ਹੈ। ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਜੈਸ਼ੰਕਰ ਵੱਲੋਂ ਭੇਜਿਆ ਸੱਦਾ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਦਫ਼ਤਰ ਤੱਕ ਪਹੁੰਚਾਇਆ ਅਤੇ ਵਿਦੇਸ਼ ਮੰਤਰਾਲੇ ਨੇ ਇਹ ਸੱਦਾ ਕਬੂਲ ਕਰ ਲਿਆ ਹੈ। -ਪੀਟੀਆਈ