42 C
Patiāla
Friday, May 23, 2025

ਪੰਜਾਬ ਸਰਕਾਰ ਨੂੰ ਝਟਕਾ: ਘਰ-ਘਰ ਆਟਾ ਵੰਡਣ ਵਾਲੀ ਯੋਜਨਾ ’ਤੇ ਹਾਈ ਕੋਰਟ ਨੇ ਰੋਕ ਲਗਾਈ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 13 ਸਤੰਬਰ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅੱਜ ਉਸ ਵੇਲੇ ਝਟਕਾ ਲੱਗਿਆ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉਪਰ ਰੋਕ ਲਗਾ ਦਿੱਤੀ। ਇਹ ਯੋਜਨਾ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਸੀ ਤੇ ਇਸ ਲਈ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ। ਪਤਾ ਲੱਗਿਆ ਹੈ ਕਿ ਹਾਈਕੋਰਟ ਨੇ ਇਹ ਰੋਕ ਐੱਨਐੱਫਐੱਸਏ ਡਿਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਪਾਈ ਪਟੀਸ਼ਨ ’ਤੇ ਲਗਾਈ ਹੈ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਉਨ੍ਹਾਂ ਦਾ ਰੁਜ਼ਗਾਰ ਖੁੱਸ ਜਾਣਾ ਹੈ। ਐਸੋਸੀਏਸ਼ਨ ਦੇ ਮਾਨਸਾ ਜ਼ਿਲ੍ਹੇ ਦੇ ਆਗੂ ਲਾਲਜੀਤ ਸਿੰਘ ਲਾਲੀ ਨੇ ਦੱਸਿਆ ਕਿ ਲੋਕਾਂ ਨੂੰ ਰਾਸ਼ਨ ਡਿਪੂਆਂ ਵਲੋਂ ਵਧੀਆ ਢੰਗ ਨਾਲ ਵੰਡਿਆ ਜਾ ਰਿਹਾ ਸੀ ਪਰ ਸਰਕਾਰ ਨੇ ਨਵੀਂ ਸਕੀਮ ਨਾਲ ਡਿਪੂ ਹੋਲਡਰਾਂ ਤੇ ਖਪਤਕਾਰਾਂ ਵਾਸਤੇ ਮੁਸ਼ਕਲ ਪੈਦਾ ਕਰ ਦਿੱਤੀ ਸੀ।



News Source link

- Advertisement -

More articles

- Advertisement -

Latest article