36.2 C
Patiāla
Sunday, May 19, 2024

ਜ਼ੋਨਲ ਖੇਡਾਂ ਵਿੱਚ ਸੇਂਟ ਕਬੀਰ ਸਕੂਲ ਦੀ ਝੰਡੀ

Must read


ਸੁੱਚਾ ਸਿੰਘ ਪਸਨਾਵਾਲ

ਧਾਰੀਵਾਲ, 11 ਸਤੰਬਰ

ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੀਆਂ ਵਾਲੀਬਾਲ ਟੀਮਾਂ ਨੇ 73ਵੀਆਂ ਪੰਜਾਬ ਸਕੂਲ ਜ਼ੋਨਲ ਖੇਡਾਂ ’ਚ ਸੋਨੇ ਤੇ ਚਾਂਦੀ ਦੇ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀਆਂ ਟੀਮਾਂ (ਅੰਡਰ-19 ਤੇ ਅੰਡਰ-17) ਹੁਣ ਸੂਬਾ ਪੱਧਰੀ ਮੁਕਾਬਲਿਆਂ ’ਚ ਹਿੱਸਾ ਲੈਣਗੀਆਂ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ, ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਸੇਂਟ ਕਬੀਰ ਸਕੂਲ ਦੀ ਵਾਲੀਬਾਲ ਟੀਮ (ਅੰਡਰ-19) ਨੇ ਤਿੱਬੜ ਜ਼ੋਨ ਵੱਲੋਂ ਖੇਡਦਿਆਂ ਬਟਾਲਾ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ ਹੈ। ਇਸੇ ਤਰ੍ਹਾਂ ਅੰਡਰ-17 ਵਾਲੀਬਾਲ ਮੁਕਾਬਲੇ ’ਚ ਵੀ ਸਕੂਲ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਸ਼ਨਪ੍ਰੀਤ ਸਿੰਘ ਤੇ ਤਰਨਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਦਾ ਅੱਜ ਸਕੂਲਣ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਖਿਡਾਰੀਆਂ ਨੇ ਆਪਣੇ ਡੀਪੀ ਅਧਿਆਪਕਾਂ ਸ਼ਮਸ਼ੇਰ ਸਿੰਘ, ਰਜਿੰਦਰ ਸਿੰਘ. ਦਮਨਬੀਰ ਸਿੰਘ, ਮਨਪ੍ਰੀਤ ਕੌਰ ਤੇਜਤਿੰਦਰ ਕੌਰ ਦਾ ਧੰਨਵਾਦ ਕੀਤਾ। 

News Source link

- Advertisement -

More articles

- Advertisement -

Latest article