37.1 C
Patiāla
Thursday, June 19, 2025

ਫੁੱਟਬਾਲ: ਸੁਧਾਰ ਟੀਮ ਦੀ ਚੜ੍ਹਤ ਬਰਕਰਾਰ

Must read


ਸੰਤੋਖ ਗਿੱਲ

ਗੁਰੂਸਰ ਸੁਧਾਰ, 10 ਸਤੰਬਰ

ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦੀ ਫੁੱਟਬਾਲ ਟੀਮ ਨੇ 36ਵੀਂ ਪੰਜਾਬ ਸੁਪਰ ਫੁੱਟਬਾਲ ਲੀਗ ਟਾਇਰ-1 ਦੇ ਵੱਕਾਰੀ ਮੈਚ ਵਿੱਚ ਚੋਟੀ ਦੀ ਫੁੱਟਬਾਲ ਟੀਮ ਬੀਐੱਸਐੱਫ ਜਲੰਧਰ ਨੂੰ 2-2 ਦੇ ਅੰਤਰ ਨਾਲ ਬਰਾਬਰੀ ਉੱਪਰ ਰੋਕ ਕੇ ਸੂਬੇ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਆਪਣਾ ਦੂਜੇ ਸਥਾਨ ਦਾ ਰੁਤਬਾ ਬਰਕਰਾਰ ਰੱਖਿਆ ਹੈ। ਖੇਡ ਵਿਭਾਗ ਦੇ ਮੁਖੀ ਡਾਕਟਰ ਬਲਜਿੰਦਰ ਸਿੰਘ ਨੇ ਅਨੁਸਾਰ ਪੰਜਾਬ ਦੀਆਂ ਚੋਟੀ ਦੀਆਂ 14 ਫੁੱਟਬਾਲ ਟੀਮਾਂ ਵਿਚ ਦੂਜਾ ਸਥਾਨ ਬਰਕਰਾਰ ਰੱਖਣਾ ਵੀ ਮਾਣ ਵਾਲੀ ਗੱਲ ਹੈ।

ਖੇਡ ਵਿਭਾਗ ਦੇ ਮੁਖੀ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਛੋਹ ਰਹੀ ਸੰਸਥਾ ਦੇ ਇਨ੍ਹਾਂ ਖਿਡਾਰੀਆਂ ਤੋਂ ਸਾਨੂੰ ਬਹੁਤ ਵੱਡੀਆਂ ਉਮੀਦਾਂ ਹਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਨੇ ਟੀਮ ਨੂੰ ਸ਼ਾਨਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਅਤੇ ਮੁਬਾਰਕਬਾਦ ਵੀ ਦਿੱਤੀ ਹੈ।





News Source link

- Advertisement -

More articles

- Advertisement -

Latest article