ਜੋਗਿੰਦਰ ਸਿੰਘ ਮਾਨ
ਮਾਨਸਾ, 11 ਸਤੰਬਰ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਫੜੇ ਗਏ ਛੇਵੇਂ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਕਪਿਲ ਪੰਡਤ ਅਤੇ ਰਾਜਿੰਦਰ ਜੋਕਰ ਨੂੰ ਅੱਜ ਦੇਰ ਸ਼ਾਮ ਰਿਮਾਂਡ ਤੋਂ ਬਾਅਦ ਖਰੜ ਭੇਜ ਦਿੱਤਾ ਗਿਆ। ਹੁਣ ਪੰਜਾਬ ਪੁਲੀਸ ਉਨ੍ਹਾਂ ਤੋਂ ਉਥੋਂ ਪੁੱਛਗਿਛ ਕਰੇਗੀ। ਪੁਲੀਸ ਵਲੋਂ ਪਹਿਲਾਂ ਉਨ੍ਹਾਂ ਨੂੰ ਸੀਆਈਏ ਪੁਲੀਸ ਸਟੇਸ਼ਨ ਵਿਚ ਹੀ ਰੱਖਿਆ ਗਿਆ ਸੀ।