42.9 C
Patiāla
Sunday, May 19, 2024

ਕੌਮੀ ਚੈਂਪੀਅਨਸ਼ਿਪ: ਧੂੜਕੋਟ ਦੀ ਨਵਜੋਤ ਨੇ ਕਾਂਸੀ ਦਾ ਤਗਮਾ ਜਿੱਤਿਆ

Must read


ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 9 ਸਤੰਬਰ

ਕੇਰਲਾ ਦੇ ਸ਼ਹਿਰ ਕੋਚੀ ਵਿੱਚ ਹੋਈ ਚੌਥੀ ਅੰਡਰ-23 ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਧੂੜਕੋਟ (ਨਿਹਾਲ ਸਿੰਘ ਵਾਲਾ) ਦੇ ‘ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ’ ਦੀ ਪਹਿਲਵਾਨ ਨਵਜੋਤ ਕੌਰ ਧੂੜਕੋਟ ਨੇ ਦੇਸ਼ ਭਰ ’ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕੁਸ਼ਤੀ ਅਖਾੜੇ ਦੇ ਮੁੱਖ ਸੇਵਾਦਾਰ ਡਾ. ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ, ਸਰਪ੍ਰਸਤ ਬਾਬਾ ਚਮਕੌਰ ਸਿੰਘ, ਸੋਨੀ ਪੰਚ, ਸਰਪੰਚ ਨਰਿੰਦਰ ਸਿੰਘ ਧੂੜਕੋਟ, ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਰਣਸੀਂਹ ਕਲਾਂ ਆਦਿ ਨੇ ਖਿਡਾਰਨ ਨਵਜੋਤ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕੋਚ ਜਸਵੀਰ ਹਿਸਾਰ, ਕੋਚ ਜਗਵੀਰ ਜੱਗੂ ਦਾ ਧੰਨਵਾਦ ਕੀਤਾ। ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਹਰਿਆਣਾ ਵਰਗੇ ਸੂਬਿਆਂ ਵਾਂਗ ਖਿਡਾਰੀਆਂ ਦੀ ਸਾਰ ਲਵੇ ਤਾਂ ਜੋ ਉਹ ਓਲੰਪਿਕ ਮੁਕਾਬਲੇ ਵੀ ਜਿੱਤ ਸਕਣ। 

News Source link

- Advertisement -

More articles

- Advertisement -

Latest article