ਨਿਊਯਾਰਕ, 10 ਸਤੰਬਰ
ਬਰਤਾਨੀਆ ਦੇ ਜੋਅ ਸੈਲਿਸਬਰੀ ਅਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਲਗਾਤਾਰ ਦੂਜੀ ਵਾਰ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ। ਸੈਲਿਸਬਰੀ ਅਤੇ ਰਾਮ ਨੇ ਨੀਦਰਲੈਂਡ ਦੇ ਵੈਸਲੇ ਕੁਲਹੋਫ ਅਤੇ ਬਰਤਾਨੀਆ ਦੇ ਨੀਲ ਸਕੂਪਸਕੀ ਨੂੰ 7-6(4) 7-5 ਨਾਲ ਹਰਾਇਆ।