ਮੁੰਬਈ, 7 ਸਤੰਬਰ
ਆਰਬੀਆਈ ਨੇ ਅੱਜ ਇਕ ‘ਅਲਰਟ ਸੂਚੀ’ ਜਾਰੀ ਕੀਤੀ ਹੈ ਜਿਸ ਵਿਚ 34 ਇਕਾਈਆਂ ਦੇ ਨਾਂ ਹਨ। ਰਿਜ਼ਰਵ ਬੈਂਕ ਨੇ ਚੌਕਸ ਕਰਦਿਆਂ ਕਿਹਾ ਕਿ ਇਨ੍ਹਾਂ ਇਕਾਈਆਂ ਨੂੰ ਵਿਦੇਸ਼ੀ ਮੁਦਰਾ ਖੇਤਰ ‘ਚ ਕਾਰੋਬਾਰ ਦੀ ਮਨਜ਼ੂਰੀ ਨਹੀਂ ਹੈ। ਇਨ੍ਹਾਂ ਨੂੰ ਦੇਸ਼ ਵਿਚ ਇਲੈਕਟ੍ਰੌਨਿਕ ਵਪਾਰਕ ਪਲੈਟਫਾਰਮ ਵਰਤਣ ਦੀ ਇਜਾਜ਼ਤ ਵੀ ਨਹੀਂ ਹੈ। ਸੂਚੀ ਵਿਚ ‘ਔਕਟਾਐਫਐਕਸ’, ‘ਅਲਪਾਰੀ’, ‘ਹੌਟਫੌਰੈਕਸ’ ਤੇ ‘ਓਲਿੰਪ ਟਰੇਡ’ ਜਿਹੀਆਂ ਫਰਮਾਂ ਸ਼ਾਮਲ ਹਨ। ਆਰਬੀਆਈ ਨੇ ਕਿਹਾ ਕਿ ‘ਫੇਮਾ’ ਕਾਨੂੰਨ ਤਹਿਤ ਦੇਸ਼ ਦੇ ਲੋਕ ਵਿਦੇਸ਼ੀ ਮੁਦਰਾ ਦਾ ਲੈਣ-ਦੇਣ ਸਿਰਫ਼ ਮਨਜ਼ੂਰਸ਼ੁਦਾ ਵਿਅਕਤੀਆਂ ਨਾਲ ਹੀ ਕਰ ਸਕਦੇ ਹਨ। ਰਿਜ਼ਰਵ ਬੈਂਕ ਨੇ ਸੂਚੀ ਵੈੱਬਸਾਈਟ ਉਤੇ ਅਪਲੋਡ ਕਰ ਦਿੱਤੀ ਹੈ। -ਪੀਟੀਆਈ