40.4 C
Patiāla
Wednesday, May 22, 2024

ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ

Must read


ਨਵੀਂ ਦਿੱਲੀ, 3 ਸਤੰਬਰ

ਯੂਕੇ ਨੂੰ ਪਿੱਛੇ ਛੱਡ ਭਾਰਤ ਹੁਣ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਤੇ ਜਰਮਨੀ ਹੀ ਭਾਰਤ ਤੋਂ ਅੱਗੇ ਹਨ। ਦਹਾਕਾ ਪਹਿਲਾਂ ਭਾਰਤ ਵੱਡੇ ਅਰਥਚਾਰਿਆਂ ਵਿਚ ਗਿਆਰ੍ਹਵੇਂ ਨੰਬਰ ਉਤੇ ਸੀ ਜਦਕਿ ਯੂਕੇ ਪੰਜਵੇਂ ਸਥਾਨ ਉਤੇ ਸੀ। ਅਪਰੈਲ-ਜੂਨ ਤਿਮਾਹੀ ਵਿਚ ਭਾਰਤੀ ਅਰਥਚਾਰਾ ਰਿਕਾਰਡ ਪੱਧਰ ਉਤੇ ਫੈਲਿਆ ਹੈ ਤੇ ਇਸ ਨੇ ਯੂਕੇ ਨੂੰ ਪਛਾੜ ਦਿੱਤਾ ਹੈ। ਯੂਕੇ ਹੁਣ ਛੇਵੇਂ ਨੰਬਰ ਉਤੇ ਹੈ। ਬਲੂਮਬਰਗ ਨੇ ਇਸ ਬਾਰੇ ਆਈਐਮਐਫ ਦੇ ਡੇਟਾਬੇਸ ਦੇ ਹਵਾਲੇ ਨਾਲ ਅੰਕੜੇ ਪੇਸ਼ ਕੀਤੇ ਹਨ। ਬਲੂਮਬਰਗ ਨੇ ਰਿਪੋਰਟ ਵਿਚ ਕਿਹਾ ਹੈ ਕਿ ਚੱਲ ਰਹੀ ਤਿਮਾਹੀ ਦੇ ਆਖ਼ਰੀ ਦਿਨ ਤੱਕ ਡਾਲਰ ਕਰੰਸੀ ਦੀ ਤਬਾਦਲਾ ਦਰ ਨੂੰ ਧਿਆਨ ਵਿਚ ਰੱਖਦਿਆਂ ਨਗ਼ਦੀ ਦੇ ਪੱਖ ਤੋਂ ਭਾਰਤੀ ਅਰਥਚਾਰਾ ਮਾਰਚ ਮਹੀਨੇ ਤੋਂ 854.7 ਅਰਬ ਡਾਲਰ ਦੇ ਰਿਕਾਰਡ ਅੰਕੜੇ ਨੂੰ ਛੂਹ ਗਿਆ ਹੈ। ਜਦਕਿ ਯੂਕੇ ਦਾ ਅਰਥਚਾਰਾ 816 ਅਰਬ ਡਾਲਰ ਦਾ ਲੈਣ-ਦੇਣ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦੇ ਵੱਡੇ ਅਰਥਚਾਰਿਆਂ ਵਿਚੋਂ ਹੁਣ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਕੋਟਕ ਮਹਿੰਦਰਾ ਬੈਂਕ ਦੇ ਸੀਈਓ ਉਦੈ ਕੋਟਕ, ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਤੇ ਹੋਰਾਂ ਨੇ ਭਾਰਤ ਦੀ ਇਸ ਉਪਲੱਬਧੀ ਉਤੇ ਖ਼ੁਸ਼ੀ ਜ਼ਾਹਿਰ ਕੀਤੀ। ਦੱਸਣਯੋਗ ਹੈ ਕਿ ਭਾਰਤ ਦੀ ਆਬਾਦੀ ਯੂਕੇ ਨਾਲੋਂ 20 ਗੁਣਾ ਜ਼ਿਆਦਾ ਹੈ, ਇਸ ਲਈ ਜੀਡੀਪੀ-ਪ੍ਰਤੀ ਵਿਅਕਤੀ ਘੱਟ ਹੈ। ਅੰਕੜਿਆਂ ਮੁਤਾਬਕ ਅਪਰੈਲ-ਜੂਨ ਤਿਮਾਹੀ ਵਿਚ ਭਾਰਤ ਦੀ ਜੀਡੀਪੀ 13.5 ਪ੍ਰਤੀਸ਼ਤ ਦੀ ਦਰ ਨਾਲ ਵਧੀ ਹੈ। ਪਰ ਵਿਆਜ ਦਰਾਂ ਵਧਣ ਕਾਰਨ ਤੇ ਵੱਡੇ ਅਰਥਚਾਰਿਆਂ ਵਿਚ ਮੰਦੀ ਦੇ ਡਰ ਕਾਰਨ ਆਉਣ ਵਾਲੀਆਂ ਤਿਮਾਹੀਆਂ ਵਿਚ ਵਿਕਾਸ ਦੀ ਇਹ ਰਫ਼ਤਾਰ ਮੱਠੀ ਵੀ ਪੈ ਸਕਦੀ ਹੈ। -ਪੀਟੀਆਈ  News Source link

- Advertisement -

More articles

- Advertisement -

Latest article