42.7 C
Patiāla
Saturday, May 18, 2024

ਖੇਡਾਂ ਵਤਨ ਪੰਜਾਬ ਦੀਆਂ: ਫੁਟਬਾਲ ਮੁਕਾਬਲੇ ’ਚ ਮੰਡੀ ਕਲਾਂ ਅੱਵਲ

Must read


ਪੱਤਰ ਪ੍ਰੇਰਕ

ਚਾਉਕੇ, 3 ਸਤੰਬਰ

ਖੇਡਾਂ ਵਤਨ ਪੰਜਾਬ ਦੀਆਂ ਪਿੰਡ ਮੰਡੀ ਕਲਾਂ ਦੇ ਗਰਾਊਂਡ ਵਿੱਚ ਮਨਜੋਤ ਸਿੰਘ ਸੋਢੀ ਬੀਡੀਪੀਓ ਰਾਮਪੁਰਾ ਦੇ ਦੇਖ-ਰੇਖ ਹੇਠ ਸਮਾਪਤ ਹੋ ਗਈਆਂ। ਬਲਾਕ ਅਧੀਨ ਪੈਂਦੇ 35 ਪਿੰਡਾਂ ਵਿੱਚੋਂ ਵੱਡੀ ਗਿਣਤੀ ਖਿਡਾਰੀਆਂ ਨੇ ਭਾਗ ਲਿਆ ਅਤੇ ਗਰਮੀ ਦੇ ਬਾਵਜੂਦ ਖਿਡਾਰੀਆਂ ਨੇ ਉਤਸ਼ਾਹ ਨਾਲ ਜੌਹਰ ਵਿਖਾਏ। ਖੇਡਾਂ ਵਿੱਚ ਫੁਟਬਾਲ ਵਿੱਚ ਮੰਡੀ ਕਲਾਂ ਨੇ ਪਹਿਲਾ, ਕਰਾੜਵਾਲਾ ਨੇ ਦੂਸਰਾ, ਫੁਟਬਾਲ ਵਿੱਚੋਂ ਮੰਡੀ ਕਲਾ ਪਹਿਲਾ, ਵਾਲੀਬਾਲ ਵਿੱਚੋਂ ਢੱਡੇ ਫਸਟ, ਮੰਡੀ ਕਲਾਂ ਸੈਕਿੰਡ, ਵਾਲੀਬਾਲ ਲੜਕੀਆਂ ਵਿੱਚ ਮੰਡੀ ਕਲਾ ਨੇ ਪਹਿਲਾ, ਢੱਡੇ ਨੇ ਦੂਸਰਾ, ਦੌੜਾਂ 100 ਮੀਟਰ ਵਿੱਚੋਂ ਹਰਪ੍ਰੀਤ ਸਿੰਘ ਢੱਡੇ ਫ਼ਸਟ, ਗਗਨ ਮੰਡੀ ਕਲਾਂ ਸੈਕਿੰਡ, ਦੌੜਾਂ 1500 ਮੀਟਰ ਵਿੱਚ ਹੁਸਨਪੀਤ ਸਿੰਘ ਮੰਡੀ ਕਲਾਂ, ਲਵਪ੍ਰੀਤ ਰਾਮ ਮੰਡੀ ਕਲਾਂ ਸੈਕਿੰਡ ਰਿਹਾ। ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ‘ਆਪ’ ਆਗੂ ਨਿਰਮਲ ਸਿੰਘ, ਨੋਡਲ ਅਫ਼ਸਰ ਬਲਜਿੰਦਰ ਸਿੰਘ, ਕੇਵਲ ਸਿੰਘ ਪੀਟੀਆਈ ਟੀਚਰ, ਗੁਰਪ੍ਰੀਤ ਸਿੰਘ ਡੀਪੀ ਆਈ ਟੀਚਰਾਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਮੌਕੇ ਬੀਡੀਪੀਓ ਦਫ਼ਤਰ ਦੇ ਸ਼ਰਨਜੀਤ ਸਿੰਘ ਸੁਪਰਡੈਂਟ, ਲਖਵੀਰ ਸਿੰਘ ਕਲਰਕ, ਸੰਦੀਪ ਸਿੰਘ ਸਟੈਨੋ, ਗਗਨ ਗੁਪਤਾ ਪੰਚਾਇਤ ਸਕੱਤਰ, ਸਵਰਨ ਸਿੰਘ ਆਦਿ ਹਾਜ਼ਰ ਸਨ। 

News Source link

- Advertisement -

More articles

- Advertisement -

Latest article