33.5 C
Patiāla
Monday, June 23, 2025

ਇਜ਼ਰਾਈਲ ਦੇ ਹਮਲੇ ਵਿੱਚ ਸੀਰੀਆ ਦਾ ਹਵਾਈ ਅੱਡਾ ਨੁਕਸਾਨਿਆ

Must read


ਦੁਬਈ, 2 ਸਤੰਬਰ

ਇਜ਼ਰਾਈਲ ਦੇ ਹਮਲੇ ਵਿੱਚ ਸੀਰੀਆ ਦੇ ਇੱਕ ਹਵਾਈ ਅੱਡੇ ਦੇ ਰਨਵੇਅ ’ਤੇ ਖੱਡਾ ਹੋ ਗਿਆ ਅਤੇ ਏਅਰਫੀਲਡ ਦੇ ਫੌਜੀ ਹਿੱਸੇ ਵਾਲੇ ਪਾਸੇ ਇੱਕ ਇਮਾਰਤ ਨੁਕਸਾਨੀ ਗਈ। ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਵਿੱਚ ਅੱਜ ਇਹ ਜਾਣਕਾਰੀ ਸਾਹਮਣੇ ਆਈ ਹੈ। ਅਲੈਪੋ ਹਵਾਈ ਅੱਡੇ ’ਤੇ ਬੁੱਧਵਾਰ ਰਾਤ ਨੂੰ ਇਹ ਹਮਲਾ ਕੀਤਾ ਗਿਆ ਸੀ। ਇਰਾਨ ਵੱਲੋਂ ਸੀਰੀਆ ਨੂੰ ਹਥਿਆਰਾਂ ਦੀ ਸਪਲਾਈ ਕਰਨ ਨੂੰ ਲੈ ਕੇ ਕੁੱਝ ਮਹੀਨੇ ਪਹਿਲਾਂ ਹੀ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਸ਼ਕ ’ਤੇ ਹਮਲਾ ਕਰ ਕੇ ਦੇਸ਼ ਦੇ ਪ੍ਰਮੁੱਖ ਹਵਾਈ ਅੱਡੇ ਦੇ ਰਨਵੇਅ ਨੂੰ ਤਬਾਹ ਕਰ ਦਿੱਤਾ ਸੀ। ਪਲੈਨਟ ਲੈਬਜ਼ ਪੀਬੀਸੀ ਵੱਲੋਂ ਵੀਰਵਾਰ ਨੂੰ ਉਪਗ੍ਰਹਿ ਰਾਹੀਂ ਲਈਆਂ ਗਈਆਂ ਤਸਵੀਰਾਂ ਵਿੱਚ ਹਵਾਈ ਅੱਡੇ ’ਤੇ ਹਮਲੇ ਵਾਲੀ ਥਾਂ ਦੇ ਆਲੇ-ਦੁਆਲੇ ਇਕੱਠੇ ਹੋਏ ਵਾਹਨਾਂ ਨੂੰ ਦੇਖਿਆ ਜਾ ਸਕਦਾ ਹੈ। ਹਮਲੇ ਕਾਰਨ ਰਨਵੇਅ ’ਤੇ ਇੱਕ ਖੱਡਾ ਹੋ ਗਿਆ ਅਤੇ ਏਅਰਫੀਲਡ ’ਤੇ ਘਾਹ ਦੇ ਮੈਦਾਨ ਨੂੰ ਅੱਗ ਲੱਗ ਗਈ। -ਏਪੀ





News Source link

- Advertisement -

More articles

- Advertisement -

Latest article