36.2 C
Patiāla
Sunday, May 19, 2024

ਅਮਰੀਕਾ: ਪਾਇਲਟ ਵੱਲੋਂ ਵਾਲਮਾਰਟ ਦੇ ਸਟੋਰ ਵਿੱਚ ਹਵਾਈ ਜਹਾਜ਼ ਮਾਰਨ ਦੀ ਧਮਕੀ

Must read


ਵਾਸ਼ਿੰਗਟਨ, 3 ਸਤੰਬਰ

ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਸ਼ਹਿਰ ਟੁਪੈਲੋ ਵਿੱਚ ਪਾਇਲਟ ਵੱਲੋਂ ਵਾਲਮਾਰਟ ਦੇ ਸਟੋਰ ਵਿੱਚ ਹਵਾਈ ਜਹਾਜ਼ ਮਾਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਇਸ ਨੂੰ ਖ਼ਾਲੀ ਕਰਵਾ ਲਿਆ ਹੈ। ਪਾਇਲਟ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹਵਾਈ ਜਹਾਜ਼ ਨੂੰ ਅਸਮਾਨ ਵਿੱਚ ਉਡਉਂਦਾ ਰਿਹਾ। ਟੁਪੈਲੋ ਪੁਲੀਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਧਿਕਾਰੀਆਂ ਨੇ ਪਾਇਲਟ ਨਾਲ ਸਿੱਧੀ ਗੱਲਬਾਤ ਕੀਤੀ। ਜਦੋਂਕਿ ਸਥਾਨਕ ਪੁਲੀਸ ਨੇ ਵਾਲਮਾਰਟ ਸਟੋਰ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਪ੍ਰਸਿੱਧ ਸ਼ਾਪਿੰਗ ਸਟੋਰ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ।’’ ਪਾਇਲਟ ਟੁਪੈਲੋ ਖੇਤਰੀ ਹਵਾਈ ਅੱਡੇ ਦਾ ਮੁਲਾਜ਼ਮ ਹੈ ਅਤੇ ਉਹ ਰੋਜ਼ਾਨਾ 1987 ਬੀਚ 90ਏ ਜਹਾਜ਼ ਚਲਾਉਂਦਾ ਹੈ। 

News Source link

- Advertisement -

More articles

- Advertisement -

Latest article