17.4 C
Patiāla
Wednesday, February 19, 2025

ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਸੀ: ਜਡੇਜਾ

Must read


ਦੁਬਈ: ਟੀਮ ਪ੍ਰਬੰਧਨ ਦਾ ਰਵਿੰਦਰ ਜਡੇਜਾ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ’ਤੇ ਭੇਜਣਾ ‘ਮਾਸਟਰਸਟ੍ਰੋਕ’ ਸਾਬਿਤ ਹੋਇਆ। ਪਾਕਿਸਤਾਨ ’ਤੇ ਫਸਵੇਂ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਦੌਰਾਨ 29 ਗੇਂਦਾਂ ’ਚ 35 ਦੌੜਾਂ ਬਣਾਉਣ ਵਾਲੇ ਇਸ ਆਲਰਾਊਂਡਰ ਨੇ ਅੱਜ ਕਿਹਾ ਕਿ ਉਹ ਇਸ ਚੁਣੌਤੀ ਲਈ ‘ਮਾਨਸਿਕ ਤੌਰ ’ਤੇ ਤਿਆਰ’ ਸੀ। ਪਾਕਿਸਤਾਨ ਖ਼ਿਲਾਫ਼ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਕ੍ਰਮਵਾਰ ਸਿਫ਼ਰ ਤੇ 12 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਜਡੇਜਾ ਬੱਲੇਬਾਜ਼ੀ ਲਈ ਉਤਰਿਆ ਸੀ। ਜਡੇਜਾ ਨੇ ਐਤਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ’ਤੇ ਭਾਰਤ ਦੀ ਪੰਜ ਵਿਕਟਾਂ ਦੀ ਜਿੱਤ ਬਾਰੇ ਕਿਹਾ, ‘‘ਬੇਸ਼ੱਕ….ਉਨ੍ਹਾਂ ਦੀ ਆਖਰੀ ਗਿਆਰਾਂ ਦੀ ਖੇਡ ਨੂੰ ਦੇਖਣ ਤੋਂ ਬਾਅਦ ਮੈਨੂੰ ਪਤਾ ਸੀ ਕਿ ਅਜਿਹੀ ਸਥਿਤੀ ਆ ਸਕਦੀ ਹੈ। ਮੈਂ ਮਾਨਸਿਕ ਤੌਰ ’ਤੇ ਤਿਆਰ ਸੀ। ਖੁਸ਼ਕਿਸਮਤੀ ਨਾਲ ਮੈਂ ਟੀਮ ਲਈ ਅਹਿਮ ਦੌੜਾਂ ਬਣਾਈਆਂ।’’ -ਪੀਟੀਆਈ





News Source link

- Advertisement -

More articles

- Advertisement -

Latest article