42.7 C
Patiāla
Saturday, May 18, 2024

ਯੂਕੇ ਵਿੱਚ ਭਾਰਤੀ ਮੂਲ ਦੇ ਦੋ ਨਾਬਾਲਗ ਬੱਚਿਆਂ ਦੀ ਡੁੱਬਣ ਕਾਰਨ ਮੌਤ

Must read


ਲੰਡਨ, 30 ਅਗਸਤ

ਇਥੇ ਭਾਰਤੀ ਮੂਲ ਦੇ ਦੋ ਨਾਬਾਲਗ ਬੱਚਿਆਂ ਜਿਨ੍ਹਾਂ ਦੀ ਉਮਰ 16 ਸਾਲ ਸੀ ਦੀ ਡੁੱਬਣ ਕਾਰਨ ਮੌਤ ਹੋ ਗਈ। ਉਹ ਉੱਤਰੀ ਆਇਰਲੈਂਡ ਸਥਿਤ ਝੀਲ ਵਿੱਚ ਤੈਰਨ ਗਏ ਸਨ। ਪੁਲੀਸ ਅਨੁਸਾਰ ਮੂਲ ਰੂਪ ਤੋਂ ਕੇਰਲ ਦੇ ਰਹਿਣ ਵਾਲੇ ਜੋਸਫ਼ ਸਬਸਟੀਅਨ ਅਤੇ ਰੂਵੇਨ ਸਿਮੋਨ ਦੋਸਤਾਂ ਨਾਲ ਸੋਮਵਾਰ ਨੂੰ ਛੁੱਟੀ ਵਾਲੇ ਦਿਨ ਡੈਰੇ/ਲੰਡਨਡੈਰੇ ਸ਼ਹਿਰ ਦੇ ਬਾਹਰਵਾਰ ਸਥਿਤ ਝੀਲ ’ਤੇ ਗਏ ਸਨ। ਕੇਰਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਫੌਤ ਹੋਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਪੁਲੀਸ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਨਾਬਾਲਗਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਡੈਰੇ/ਲੰਡਨਡੈਰੇ ਦੀ ਮੇਅਰ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।-ਏਜੰਸੀ

 

 

 

News Source link

- Advertisement -

More articles

- Advertisement -

Latest article