35.3 C
Patiāla
Monday, April 28, 2025

54 ਸਾਲਾ ਔਰਤ ਦਾ ਕਤਲ

Must read


ਪੱਤਰ ਪ੍ਰੇਰਕ

ਅਮਲੋਹ, 29 ਅਗਸਤ

ਇਥੋਂ ਦੇ ਵਾਰਡ ਨੰਬਰ 13 ਵਿਚ ਚਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਅੰਦਰ ਦਾਖ਼ਲ ਹੋ ਕੇ 54 ਸਾਲਾ ਔਰਤ ਭੋਲੀ ਗੋਇਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਧਰਮਵੀਰ ਗੋਇਲ, ਲੜਕੇ ਹਨੀ ਗੋਇਲ ਅਤੇ ਗੌਰਵ ਗੋਇਲ ਨੇ ਸਿਵਲ ਹਸਪਤਾਲ ਅਮਲੋਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ ਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਢਕੀ ਹੋਈ ਸੀ ਅਤੇ ਉਹ ਮੰਦਿਰ ਸਾਇਡ ਤੋਂ ਆਏ ਅਤੇ ਬਾਅਦ ਵਿਚ ਬੁੱਗਾਂ ਵਾਲੇ ਪਾਸੇ ਫਰਾਰ ਹੋ ਗਏ। ਮ੍ਰਿਤਕਾ ਦਾ ਪਤੀ ਬੁੱਗਾ ਚੌਂਕ ਅਮਲੋਹ ਵਿਚ ਚਾਹ ਦੀ ਦੁਕਾਨ ਕਰਦਾ ਹੈ ਅਤੇ ਘਟਨਾ ਸਮੇਂ ਉਹ ਦੁਕਾਨ ਉੱਪਰ ਸੀ ਜਦੋਂਕਿ ਬਾਕੀ ਪਰਿਵਾਰਕ ਮੈਂਬਰ ਚੁਬਾਰੇ ਵਿਚ ਸਨ।





News Source link

- Advertisement -

More articles

- Advertisement -

Latest article