33.1 C
Patiāla
Saturday, April 20, 2024

ਹਰਿਆਣਾ ’ਚ ਮਾਰੂਤੀ ਸੁਜ਼ੂਕੀ ਦੇ ਨਵੇਂ ਪਲਾਂਟ ਦਾ ਨੀਂਹ ਪੱਥਰ ਰੱਖਿਆ

Must read


ਗਾਂਧੀਨਗਰ, 28 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਸੁਜ਼ੂਕੀ ਮੋਟਰ ਦੇ ਬਿਜਲਈ ਵਾਹਨ ਬੈਟਰੀ ਪਲਾਂਟ ਤੇ ਹਰਿਆਣਾ ਦੇ ਸੋਨੀਪਤ ਵਿੱਚ ਮਾਰੂਤੀ ਸੁਜ਼ੁੂਕੀ ਦੇ ਨਵੇਂ ਪਲਾਂਟ ਦਾ ਨੀਂਹ ਪੱਥਰ ਰੱਖਦਿਆਂ ਅੱਜ ਕਿਹਾ ਕਿ ਭਾਰਤ ਨੇ ਊਰਜਾ ਸੈਕਟਰ ਵਿੱਚ ਅਗਲੇ 25 ਸਾਲਾਂ ਵਿੱਚ ਸਵੈ-ਨਿਰਭਰ ਹੋਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਸਰ ਕਰਨ ਵਿੱਚ ਬਿਜਲਈ ਵਾਹਨ, ਜੋ ‘ਖਾਮੋਸ਼ ਇਨਕਲਾਬ’ ਦੀ ਅਗਵਾਈ ਕਰਦੇ ਹਨ, ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਊਰਜਾ ਦਾ ਇਕ ਵੱਡਾ ਹਿੱਸਾ ਟਰਾਂਸਪੋਰਟ ਸੈਕਟਰ ਵਿਚ ਖਪਤ ਹੁੰਦਾ ਹੈ, ਜਿਸ ਕਰਕੇ ਇਸ ਸੈਕਟਰ ਵਿੱਚ ਨਵੀਨਤਮ ਕਾਢਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸ੍ਰੀ ਮੋਦੀ ਨੇ ਸੋਨੀਪਤ ਸਥਿਤ ਨਵੇਂ ਪਲਾਂਟ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ। -ਪੀਟੀਆਈ



News Source link

- Advertisement -

More articles

- Advertisement -

Latest article