ਜਕਾਰਤਾ, 29 ਅਗਸਤ
ਇਥੇ ਅੱਜ ਸਵੇਰ ਭੂਚਾਲ ਆਉਣ ਨਾਲ ਲੋਕ ਸਹਿਮ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.4 ਦਰਜ ਕੀਤੀ ਗਈ। ਉਥੋਂ ਦੇ ਅਧਿਕਾਰੀਆਂ ਅਨੁਸਾਰ ਇਸ ਭੂਚਾਲ ਦਾ ਕੇਂਦਰ ਬਿੰਦੂ ਮਾਤਾਵਾਈ ਆਈਲੈਂਡ ਸੀ ਤੇ ਇਹ ਸਵੇਰ 10:29 ’ਤੇ ਆਇਆ। ਇਹ ਵੀ ਪਤਾ ਲੱਗਾ ਹੈ ਕਿ ਮੌਸਮ ਵਿਭਾਗ ਨੇ ਸੂਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਦਿੱਤੀ।