41.8 C
Patiāla
Saturday, May 24, 2025

ਇਰਾਕ: ਸ਼ੀਆ ਧਰਮਗੁਰੂ ਦੇ ਸਿਆਸਤ ਛੱਡਣ ਬਾਅਦ ਹੋਈ ਝੜੱਪ ਵਿੱਚ ਪੰਜ ਹਲਾਕ

Must read


ਬਗਦਾਦ, 29 ਅਗਸਤ

ਇਰਾਕ ਵਿੱਚ ਇਕ ਰਸੂਖ਼ਦਾਰ ਸ਼ੀਆ ਧਰਮਗੁਰੂ ਮੁਕਤਦਾ ਅਲ ਸਦਰ ਵੱਲੋਂ ਸਿਆਸਤ ਛੱਡਣ ਦੇ ਕੀਤੇ ਐਲਾਨ ਬਾਅਦ ਨਾਰਾਜ਼ ਸਮਰਥਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜੱਪ ਵਿੱਚ ਪੰਜ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਦਰਜਨ ਤੋਂ ਵਧ ਜ਼ਖ਼ਮੀ ਹੋ ਗਏ। ਧਰਮਗੁਰੂ ਦੇ ਐਲਾਨ ਤੋਂ ਬਾਅਦ ਸੈਂਕੜੇ ਨਾਰਾਜ਼ ਸਮਰਥਕ ਸਰਕਾਰੀ ਮਹਲ ਪੁੱਜ ਗਏ। ਇਸ ਦੌਰਾਨ ਅਲ ਸਦਰ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪ ਹੋਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਦੰਗਾ ਰੋਕੂ ਪੁਲੀਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ ਘਟ 15 ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਇਰਾਕੀ ਫੌਜ ਨੇ ਹਾਲਾਤ ਕਾਬੂ ਵਿੱਚ ਰੱਖਣ ਲਈ ਕਰਫਿਊ ਲਗਾ ਦਿੱਤਾ ਹੈ। –ਏਜੰਸੀ





News Source link

- Advertisement -

More articles

- Advertisement -

Latest article