ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 28 ਅਗਸਤ
ਉੱਘੇ ਇਤਿਹਾਸਕਾਰ ਅਤੇ ਹਿੰਦੀ ਲੇਖਕ ਦੀਪਕ ਜਲੰਧਰੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਹ ਬਜ਼ੁਰਗ ਪਿਛਲੇ ਕਰੀਬ ਅੱਠ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਇਥੋਂ ਦੇ ਲਾਜਪਤ ਨਗਰ ਵਿੱਚ ਰਹਿਣ ਵਾਲੇ ਜਲੰਧਰੀ ਨੇ ਆਪਣੀ ਪੁਸਤਕ ‘ਏਕ ਸ਼ਹਿਰ ਜਲੰਧਰ’ ਵਿੱਚ ਜਲੰਧਰ ਸ਼ਹਿਰ ਦੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ। ਜਲੰਧਰੀ ਦਾ ਲਘੂ ਕਹਾਣੀਆਂ ਦਾ ਸੰਗ੍ਰਹਿ, ‘ਜ਼ਿੰਦਗੀ ਆਸਪਾਸ’ 2019 ਵਿੱਚ ਰਿਲੀਜ਼ ਹੋਇਆ। ਉਨ੍ਹਾਂ ਨੇ ਕੁੱਝ ਬਾਲੀਵੁੱਡ ਫਿਲਮਾਂ ਲਈ ਸਕ੍ਰਿਪਟਾਂ ਵੀ ਲਿਖੀਆਂ।