30.5 C
Patiāla
Wednesday, November 13, 2024

ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਲਈ ਮੋਮਬੱਤੀ ਮਾਰਚ ਅੱਜ, ਪੁਲੀਸ ਵੱਲੋਂ ਸਖ਼ਤ ਸੁਰੱਖਿਆ ਬੰਦੋਬਸਤ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 25 ਅਗਸਤ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਲਈ ਮੋਮਬੱਤੀ ਮਾਰਚ ਅੱਜ ਸ਼ਾਮ 5.30 ਵਜੇ ਨੂੰ ਕੀਤਾ ਜਾਵੇਗਾ। ਇਸ ਮਾਰਚ ਦੀ ਅਗਵਾਈ ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਕਰਨਗੇ। ਮਾਰਚ ਮਾਨਸਾ ਦੀ ਬਾਹਰਲੀ ਅਨਾਜ ਮੰਡੀ, ਜਿਥੇ ਪੰਜਾਬੀ ਗਾਇਕ ਦਾ ਭੋਗ ਪਾਇਆ ਸੀ, ਤੋਂ ਸ਼ੁਰੂ ਹੋਵੇਗਾ ਅਤੇ ਨੇੜਲੇ ਪਿੰਡ ਜਵਾਹਰਕੇ ਪਿੰਡ ਤੱਕ ਕੀਤਾ ਜਾਵੇਗਾ, ਜਿਥੇ ਮੂਸੇਵਾਲਾ ਦਾ 29 ਮਈ ਨੂੰ ਕਤਲ ਕੀਤਾ ਗਿਆ ਸੀ।

ਉਂਝ ਮੂਸੇਵਾਲਾ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਵਿਛੜੀ ਰੂਹ ਨੂੰ ਸ਼ਾਂਤੀ ਲਈ ਕੋਈ ਵੀ ਕਿਤੇ ਵੀ ਮੋਮਬੱਤੀ ਮਾਰਚ ਕਰ ਸਕਦਾ ਹੈ। ਪੁਲੀਸ ਨੇ ਇਸ ਮਾਰਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।





News Source link

- Advertisement -

More articles

- Advertisement -

Latest article