42.7 C
Patiāla
Saturday, May 18, 2024

ਸਵਰਨ ਟਹਿਣਾ ਅਤੇ ਹਰਮਨ ਥਿੰਦ ਨਾਲ ਰੂ-ਬ-ਰੂ

Must read


ਬਰਮਿੰਘਮ ਵਿੱਚ ਪੰਜਾਬੀ ਵਰਲਡ ਯੂਕੇ ਵੱਲੋਂ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦੇ ਸੁਆਗਤ ਵਿੱਚ ਭਰਵਾਂ ਇਕੱਠ ਕੀਤਾ ਗਿਆ। ਇਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਰਹੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਂਝੀ ਕੀਤੀ ਅਤੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਦੀ ਧਰਤੀ ਉੱਤੇ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ ਜੋੜਨਾ ਅਤੇ ਜਾਗਰੂਕ ਕਰਨਾ, ਯੂਰਪ ਵਿੱਚ ਪੰਜਾਬੀ ਸਾਹਿਤ ਨੂੰ ਲੈ ਕੇ ਸੰਭਾਵਨਾਵਾਂ, ਸਮੱਸਿਆਵਾਂ ਅਤੇ ਇਸ ਉੱਪਰ ਕੀਤੇ ਜਾ ਰਹੇ ਕੰਮ ਨੂੰ ਲੈ ਕੇ ਚਰਚਾ ਕਰਨਾ ਆਦਿ ਮੁੱਖ ਵਿਸ਼ੇ ਹਨ। ਇਸ ਦੇ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਜ਼ਰੀਏ ਸਮੁੱਚੇ ਯੂਰਪ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ਉੱਪਰ ਇਕੱਤਰ ਕੀਤਾ ਜਾਵੇ। ਕਾਨਫਰੰਸ ਵਿੱਚ ਪੰਜਾਬ ਭਵਨ ਕੈਨੇਡਾ ਤੋਂ ਸੁੱਖੀ ਬਾਠ ਵਿਸ਼ੇਸ਼ ਸਹਿਯੋਗੀ ਹੋਣਗੇ ਅਤੇ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲੇ ਵਿਸ਼ਿਆਂ ਅਤੇ ਹੋਰ ਸਾਹਿਤਕ ਕਾਰਜਾਂ ਵਿੱਚ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਸਹਿਯੋਗ ਹੋਵੇਗਾ।

ਚੱਜ ਦਾ ਵਿਚਾਰ ਦੇ ਸੰਚਾਲਕ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾ ਇਸ ਮੌਕੇ ਸੰਸਥਾ ਵੱਲੋਂ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਸਾਂਝੇ ਤੌਰ ’ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਲਈ ਵਧਾਈ ਦਿੱਤੀ। ਇਸ ਸਮੇਂ ਹਾਜ਼ਰ ਮਹਿਮਾਨਾਂ ਵਿੱਚ ਕੈਂਸਰ ਕੇਅਰ ਦੇ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ, ਗੀਤਕਾਰ ਚੰਨ ਜੰਡਿਆਲਵੀ, ਆਪਣਾ ਸੰਗੀਤ ਵਾਲੇ ਗਾਇਕ ਕੁਲਵੰਤ ਭੰਵਰਾ, ਲੇਖਕ ਤੇ ਕਵੀ ਨਿਰਮਲ ਕੰਧਾਲਵੀ, ਜਗਰੂਪ ਸਿੰਘ, ਸਰਬਜੀਤ ਸਿੰਘ ਢੱਕ, ਜਗੀਰ ਸਿੰਘ, ਜਸਬੀਰ ਖਾਨ ਚੈੜੀਆਂ, ਸ਼ਾਇਰ ਨਛੱਤਰ ਭੋਗਲ, ਟੀਵੀ ਪੇਸ਼ਕਾਰਾ ਮੋਹਨਜੀਤ ਬਸਰਾ, ਗੀਤਕਾਰ ਹਰਜਿੰਦਰ ਮੱਲ, ਗਾਇਕ ਪੰਮਾ ਲਸਾੜੀਆ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।News Source link
#ਸਵਰਨ #ਟਹਣ #ਅਤ #ਹਰਮਨ #ਥਦ #ਨਲ #ਰਬਰ

- Advertisement -

More articles

- Advertisement -

Latest article