44.5 C
Patiāla
Tuesday, May 21, 2024

ਉਟਾਹ: ਹੜ੍ਹ ’ਚ ਰੁੜੀ ਭਾਰਤੀ-ਅਮਰੀਕੀ ਪਰਬਤਰੋਹੀ ਦੀ ਮੌਤ

Must read


ਨਿਊਯਾਰਕ, 24 ਅਗਸਤ

ਉਟਾਹ ਦੇ ਜ਼ੀਓਨ ਨੈਸ਼ਨਲ ਪਾਰਕ ’ਚ ਪਿਛਲੇ ਹਫ਼ਤੇ ਹੜ੍ਹ ਵਿੱਚ ਰੁੜ੍ਹੀ 29 ਸਾਲਾ ਭਾਰਤੀ-ਅਮਰੀਕੀ ਹਾਈਕਰ ਦੀ ਮੌਤ ਹੋ ਗਈ ਹੈ। ਪਾਰਕ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ‘ਸੀਬੀਐੱਸ ਨਿਊਜ਼’ ਦੀ ਰਿਪੋਰਟ ਅਨੁਸਾਰ ਐਰੀਜ਼ੋਨਾ ਦੇ ਟਕਸਨ ਦੀ ਰਹਿਣ ਵਾਲੀ ਜੇਤਲ ਅਗਨੀਹੋਤਰੀ ਸਮੇਤ ਹੋਰ ਹਾਈਕਰ 19 ਅਗਸਤ ਨੂੰ ਆਏ ਹੜ੍ਹ ’ਚ ਰੁੜ੍ਹ ਗਏ ਸਨ। ਇਸ ਮਗਰੋਂ ਪਾਰਕ ਰੇਂਜਰਾਂ ਨੇ ਰਾਹਤ ਕਾਰਜ ਆਰੰਭਿਆ। ਪਾਰਕ ਦੇ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਰਕ ਦੀ ਵਰਜਨ ਨਦੀ ’ਚੋਂ ਅਗਨੀਹੋਤਰੀ ਦੀ  ਲਾਸ਼ ਮਿਲੀ ਹੈ। ਰਿਪੋਰਟ ਅਨੁਸਾਰ ਇਹ ਪਾਰਕ ਅਮਰੀਕਾ ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਦਿਲ ਪਰਚਾਵੇ ਵਾਲੀਆਂ ਥਾਵਾਂ ’ਚੋਂ ਇੱਕ ਹੈ, ਹਾਲਾਂਕਿ ਇੱਥੇ ਅਕਸਰ ਹੀ ਹੜ੍ਹ ਦਾ ਖ਼ਤਰਾ ਬਣਿਆ ਰਹਿੰਦਾ ਹੈ। -ਪੀਟੀਆਈ

News Source link

- Advertisement -

More articles

- Advertisement -

Latest article