42.7 C
Patiāla
Saturday, May 18, 2024

ਲਿਖਾਰੀ ਸਭਾ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

Must read


ਨਿੱਜੀ ਪੱਤਰ ਪ੍ਰੇਰਕ

ਮੰਡੀ ਗੋਬਿੰਦਗੜ੍ਹ, 22 ਅਗਸਤ

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ (ਕੰਨਿਆ) ਮੰਡੀ ਗੋਬਿੰਦਗੜ੍ਹ ਦੇ ਲਾਇਬ੍ਰੇਰੀ ਹਾਲ ਵਿਚ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਬਾਲ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਨੇ ਸ਼ਿਰਕਤ ਕੀਤੀ। ਰਚਨਾਵਾਂ ਦੇ ਦੌਰ ਵਿਚ ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਭੁੱਬਲ ਦੀ ਅੱਗ’, ਸਨੇਹਇੰਦਰ ਸਿੰਘ ਮੀਲੂ ਨੇ ਕਹਾਣੀ ‘ਚਾਚੀ ਬਸੰਤ ਕੁਰ’, ਚਰਨਜੀਤ ਸਿੰਘ ਨੇ ਕਹਾਣੀ ‘ਪੱਥਰ ਦਾ ਠਾਕੁਰ’, ਮਹਿੰਦਰ ਸਿੰਘ ਕੈਂਥ ਨੇ ਕਹਾਣੀ ‘ਆਸਾਂ ਨੂੰ ਬੂਰ’, ਅਮਰ ਸਿੰਘ ਸੈਂਪਲਾਂ ਜੱਸੜਾਂ ਨੇ ਕਹਾਣੀ ‘ਤੀਆਂ ਤੀਜ ਦੀਆਂ’, ਕਿਰਪਾਲ ਸਿੰਘ ਨਾਜ਼ ਨੇ ਮਿੰਨੀ ਕਹਾਣੀ, ਰਾਜ ਸਿੰਘ ਬਧੌਛੀ ਨੇ ਮਿੰਨੀ ਕਹਾਣੀ ‘ਕਰਜ਼’ ਪੇਸ਼ ਕੀਤੀਆਂ ਅਤੇ ਕਵਿਤਾਵਾਂ ਤੇ ਗੀਤਾਂ ਦੇ ਦੌਰ ਵਿਚ ਸੁਰਜੀਤ ਸਿੰਘ ਮਰਜਾਰਾ, ਅਨੂਪ ਸਿੰਘ ਖਾਨਪੁਰੀ, ਜਗਜੀਤ ਸਿੰਘ ਗੁਰਮ, ਉਪਕਾਰ ਸਿੰਘ ਦਿਆਲਪੁਰੀ, ਮਾਸਟਰ ਅਮਰਜੀਤ ਸਿੰਘ ਘੁਡਾਣੀ, ਪਰਮਜੀਤ ਸਿੰਘ ਧੀਮਾਨ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਭਾਦਲਾ, ਗੁਰਬਚਨ ਸਿੰਘ ਵਿਰਦੀ, ਕਰਨੈਲ ਸਿੰਘ ਨੇ ਲੇਖ ਪੜ੍ਹੇ। ਸਭਾ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਤੇ ਸਨੇਹਇੰਦਰ ਮੀਲੂ ਨੇ ਚਲਾਈ। ਅਨੂਪ ਸਿੰਘ ਖਾਨਪੁਰੀ ਨੇ ਧੰਨਵਾਦ ਕੀਤਾ।

News Source link

- Advertisement -

More articles

- Advertisement -

Latest article