ਮਾਸਕੋ, 22 ਅਗਸਤ
ਰੂਸ ਦੀ ਸੰਘੀ ਸੁਰੱਖਿਆ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਕ ਫਿਦਾਈਨ ਨੂੰ ਕਾਬੂ ਕੀਤਾ ਹੈ। ਰੂਸ ਦੀ ਖ਼ਬਰ ਏਜੰਸੀ ਸਪੂਤਨਿਕ ਦੀ ਰਿਪੋਰਟ ਮੁਤਾਬਕ ਇਹ ਫਿਦਾਈਨ ਇਸਲਾਮਿਕ ਸਟੇਟ ਦਹਿਸ਼ਤੀ ਜਥੇਬੰਦੀ ਦਾ ਮੈਂਬਰ ਹੈ ਤੇ ਉਹ ਭਾਰਤ ਦੇ ਇਕ ਸਿਖਰਲੇ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ। -ਏਐੱਨਆਈ