22.5 C
Patiāla
Sunday, March 23, 2025

ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਸਮਰ ‘ਬਦਰੂ’ ਬੈਨਰਜੀ ਦਾ ਦੇਹਾਂਤ

Must read


ਕੋਲਕਾਤਾ, 20 ਅਗਸਤ

ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਸਮਰ ‘ਬਦਰੂ’ ਬੈਨਰਜੀ (92) ਦਾ ਅੱਜ ਤੜਕੇ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਨ੍ਹਾਂ 1956 ਮੈਲਬਰਨ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ‘ਬਦਰੂ ਦਾ’ ਦੇ ਨਾਂ ਨਾਲ ਜਾਣੇ ਜਾਂਦੇ ਬੈਨਰਜੀ ਅਲਜ਼ਾਈਮਰ, ਐਜ਼ੋਟੇਮੀਆ ਅਤੇ ਬਲੱਡ ਪ੍ਰੈਸ਼ਰ ਵਧਣ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। 27 ਜੁਲਾਈ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਐੱਮਆਰ ਬਾਂਗਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਮੋਹਨ ਬੇਗਾਨ ਕਲੱਬ ਦੇ ਸਕੱਤਰ ਦੇਬਾਸ਼ੀਸ਼ ਦੱਤਾ ਨੇ ਦੱਸਿਆ, ‘‘ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਸੂਬੇ ਦੇ ਖੇਡ ਮੰਤਰੀ ਅਰੂਬ ਬਿਸਵਾਸ ਦੀ ਨਿਗਰਾਨੀ ਹੇਠ ਸਰਕਾਰੀ ਐੱਸਐੱਸਕੇਐੱਮ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਸਵੇਰੇ ਕਰੀਬ 2:10 ਵਜੇ ਆਖਰੀ ਸਾਹ ਲਿਆ।’’ ਜ਼ਿਕਰਯੋਗ ਹੈ ਕਿ ਭਾਰਤੀ ਫੁਟਬਾਲ ਟੀਮ ਨੇ ਹੁਣ ਤੱਕ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ ਅਤੇ ਇਨ੍ਹਾਂ ’ਚੋਂ ਬੈਨਰਜੀ ਦੀ ਅਗਵਾਈ ਵਾਲੀ 1956 ਦੀ ਟੀਮ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਟੀਮ ਚੌਥੇ ਸਥਾਨ ’ਤੇ ਰਹੀ ਸੀ। ਇਸ ਨੂੰ ਭਾਰਤੀ ਫੁਟਬਾਲ ਦਾ ‘ਸੁਨਹਿਰੀ ਦੌਰ’ ਮੰਨਿਆ ਜਾਂਦਾ ਹੈ।  ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article