30.3 C
Patiāla
Saturday, September 7, 2024

ਪੰਜਾਬ ਨੂੰ ਆਈਟੀ ਹੱਬ ਬਣਾਉਣ ਲਈ ਵਿਕਰਮਜੀਤ ਸਿੰਘ ਸਾਹਨੀ ਨੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਨਾਲ ਕੀਤੀ ਮੁਲਾਕਾਤ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਅਗਸਤ

ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇਲੈਕਟ੍ਰੋਨਿਕਸ ਤੇ ਆਈ.ਟੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਨੂੰ ਦੇਸ਼ ਦਾ ਉੱਭਰਦਾ ਆਈ.ਟੀ. ਹੱਬ ਬਣਾਉਣ ਲਈ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ। ਸ੍ਰੀ ਸਾਹਨੀ ਨੇ ਕਿਹਾ ਕਿ ਮੰਤਰਾਲੇ ਨੂੰ ਲਾਗੂ ਆਰਥਿਕ ਸਬਸਿਡੀ/ਵਿੱਤੀ ਪ੍ਰੋਤਸਾਹਨ ਦੇ ਨਾਲ ਪੰਜਾਬ ਰਾਜ ਵਿੱਚ ਆਪਣਾ ਪ੍ਰਸਤਾਵਿਤ ਡੇਟਾ ਸੈਂਟਰ ਆਰਥਿਕ ਜ਼ੋਨ ਜਾਂ ਡੇਟਾ ਸੈਂਟਰ ਪਾਰਕ ਅਲਾਟ ਕਰਨਾ ਚਾਹੀਦਾ ਹੈ। ਇਸ ਦੀਆਂ ਸਥਿਰ ਮੌਸਮੀ ਸਥਿਤੀਆਂ, ਵਾਜਬ ਜ਼ਮੀਨੀ ਦਰਾਂ, ਸ਼ਾਨਦਾਰ ਡਿਜੀਟਲ ਕੁਨੈਕਟੀਵਿਟੀ ਅਤੇ ਹੋਰ ਬਹੁਤ ਸਾਰੇ ਅਨੁਕੂਲ ਕਾਰਕਾਂ ਦੇ ਨਾਲ, ਪੰਜਾਬ ਦੇਸ਼ ਵਿੱਚ ਇਸ ਪਾਰਕ ਲਈ ਸਭ ਤੋਂ ਢੁਕਵਾਂ ਵਿਕਲਪ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤ ਸੈਮੀਕੰਡਕਟਰ ਸਕੀਮ ਤਹਿਤ ਰਾਜਪੁਰਾ (ਜ਼ਿਲ੍ਹਾ ਪਟਿਆਲਾ) ਵਿਖੇ ਸੈਮੀਕੰਡਕਟਰ ਵੇਫਰ ਫੈਬਰੀਕੇਸ਼ਨ (ਐਫਏਬੀ) ਸੁਵਿਧਾਵਾਂ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੀ ਤਜਵੀਜ਼ ਅਲਾਟ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਇਸ ਲਈ 250 ਏਕੜ ਜ਼ਮੀਨ ਦੇ ਸਕਦੀ ਹੈ। ਉਨ੍ਹਾਂ ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਸੈਮੀ-ਕੰਡਕਟਰ ਲੈਬਾਰਟਰੀ ਨੂੰ ਅਪਗ੍ਰੇਡ ਕਰਨ ਅਤੇ ਸਸ਼ਕਤੀਕਰਨ ਦਾ ਮੁੱਦਾ ਵੀ ਉਠਾਇਆ। ਸ੍ਰੀ ਵੈਸ਼ਨਵ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤੀਆਂ ਸਾਰੀਆਂ ਤਜਵੀਜ਼ਾਂ ਅਤੇ ਬੇਨਤੀਆਂ ’ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ।





News Source link

- Advertisement -

More articles

- Advertisement -

Latest article