35.3 C
Patiāla
Monday, April 28, 2025

ਕ੍ਰਿਕਟ: ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ

Must read


ਹਰਾਰੇ: ਭਾਰਤ ਤੇ ਜ਼ਿੰਬਾਬਵੇ ਵਿਚਾਲੇ ਅੱਜ ਇਥੇ ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਪਹਿਲੇ ਇਕ ਰੋਜ਼ਾ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਨੂੰ 10 ਵਿਕਟਾਂ ਨਾਲ ਮਾਤ ਦਿੱਤੀ। ਟੀਮ ਇੰਡੀਆ ਦੇ ਉਪ ਕਪਤਾਨ ਸ਼ਿਖਰ ਧਵਨ ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਾਬਾਦ ਅਰਧ ਸੈਂਕੜਿਆਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ਾਂ ਅਕਸ਼ਰ ਪਟੇਲ, ਦੀਪਕ ਚਾਹਰ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ-ਤਿੰਨ ਵਿਕਟਾਂ ਲਈਆਂ ਤੇ ਜ਼ਿੰਬਾਬਵੇ ਦੀ ਟੀਮ ਨੂੰ 40.3 ਓਵਰਾਂ ਵਿੱਚ 189 ਦੌੜਾਂ ’ਤੇ ਆਲ-ਆਊਟ ਕਰ ਦਿੱਤਾ। ਭਾਰਤ ਨੇ 30.5 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 192 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਸ਼ੁਭਮ ਗਿੱਲ ਨੇ 82 ਦੌੜਾਂ ਬਣਾਈਆਂ ਤੇ 10 ਚੌਕੇ ਤੇ ਇਕ ਛੱਕਾ ਜੜਿਆ। ਇਸੇ ਤਰ੍ਹਾਂ ਸ਼ਿਖਰ ਧਵਨ ਨੇ 81 ਦੌੜਾਂ ਬਣਾਈਆਂ ਤੇ ਪਾਰੀ ਦੌਰਾਨ 9 ਚੌਕੇ ਜੜੇ। ਇਸ ਜਿੱਤ ਨਾਲ ਤਿੰਨ ਮੈਂਚਾਂ ਦੀ ਇਸ ਲੜੀ ਵਿੱਚ ਭਾਰਤ ਨੇ 1-0 ਨਾਲ ਲੀਡ ਬਣਾ ਲਈ ਹੈ। -ਪੀਟੀਆਈ





News Source link

- Advertisement -

More articles

- Advertisement -

Latest article