ਪਰਮਜੀਤ ਸਿੰਘ
ਫਾਜ਼ਿਲਕਾ, 18 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਫੀਸਾਂ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਵਧਾਈਆਂ 10 ਪ੍ਰਤੀਸ਼ਤ ਫੀਸਾਂ ਦੇ ਵਿਰੋਧ ’ਚ ਅੱਜ ਐੱਮਆਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਗੇਟ ਦੇ ਸਾਹਮਣੇ ਵਿਧਾਇਕ ਅਤੇ ਕਾਲਜ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਕਮਲਜੀਤ ਮੁਹਾਰ ਖੀਵਾ ਅਤੇ ਮਮਤਾ ਲਾਧੂਕਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਇੱਕੋ ਇੱਕ ਸਰਕਾਰੀ ਕਾਲਜ ਦੇ ਵਿਦਿਆਰਥੀ ਵਧੀਆ ਫੀਸਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਅਤੇ ਕਾਲਜ ਮੈਨੇਜਮੈਂਟ ਇਸ ਦਾ ਕੋਈ ਹੱਲ ਨਹੀਂ ਕਰ ਰਹੇ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਜੇ ਵਧੀਆ ਹੋਈਆ ਫੀਸਾਂ ਮੁਆਫ਼ ਨਾ ਕੀਤੀਆਂ ਤਾਂ ਸੋਮਵਾਰ 22 ਅਗਸਤ ਤੋਂ ਕਾਲਜ ਦੇ ਗੇਟ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਮੰਗਾਂ ਪੂਰੀਆਂ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਰਿਤੂ, ਮੰਨੂ, ਗਗਨ, ਮਨੀਸ਼ਾ, ਅਕਸ਼ੈ, ਕਮਲਪ੍ਰੀਤ ਕੌਰ, ਪੂਜਾ, ਗੁਰਵਿੰਦਰ, ਗੁਰਪ੍ਰੀਤ, ਸਿੰਦਰ, ਸਾਹਿਲ ਤੇ ਚਰਨਜੀਤ ਹਾਜ਼ਰ ਸਨ।