40.4 C
Patiāla
Wednesday, May 22, 2024

ਸੁਪਰੀਮ ਕੋਰਟ ਨੇ ਐੱਨਆਰਆਈਜ਼ ਨੂੰ ਵੋਟ ਦਾ ਅਧਿਕਾਰ ਦੇਣ ਬਾਰੇ ਕੇਂਦਰ ਤੇ ਚੋਣ ਕਮਿਸ਼ਨ ਤੋਂ ਜੁਆਬ ਮੰਗਿਆ

Must read


ਨਵੀਂ ਦਿੱਲੀ, 17 ਅਗਸਤ

ਸੁਪਰੀਮ ਕੋਰਟ ਨੇ ਪਰਵਾਸੀ ਭਾਰਤੀਆਂ(ਐੱਨਆਰਆਈਜ਼) ਨੂੰ ਦੇਸ਼ ’ਚ ਚੋਣਾਂ ਦੌਰਾਨ ਵੋਟਿੰਗ ਦਾ ਅਧਿਕਾਰ ਦੇਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ‘ਤੇ ਅੱਜ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ‘ਕੇਰਲਾ ਓਵਰਸੀਜ਼ ਐਸੋਸੀਏਸ਼ਨ’ ਵੱਲੋਂ ਪਰਵਾਸੀ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ ਦਾ ਨੋਟਿਸ ਲਿਆ। ਸੁਪਰੀਮ ਕੋਰਟ ਨੇ ਇਸ ‘ਤੇ ਨੋਟਿਸ ਜਾਰੀ ਕੀਤਾ ਅਤੇ ਇਸ ਮਾਮਲੇ ਬਾਰੇ ਪਹਿਲਾਂ ਪਈਆਂ ਪਟੀਸ਼ਨਾਂ ਨਾਲ ਜਨਹਿੱਤ ਪਟੀਸ਼ਨ ਨੂੰ ਨੱਥੀ ਕਰਨ ਦਾ ਹੁਕਮ ਦਿੱਤਾ।News Source link
#ਸਪਰਮ #ਕਰਟ #ਨ #ਐਨਆਰਆਈਜ #ਨ #ਵਟ #ਦ #ਅਧਕਰ #ਦਣ #ਬਰ #ਕਦਰ #ਤ #ਚਣ #ਕਮਸ਼ਨ #ਤ #ਜਆਬ #ਮਗਆ

- Advertisement -

More articles

- Advertisement -

Latest article