ਨਵੀਂ ਦਿੱਲੀ, 14 ਅਗਸਤ
ਅਲਾਇੰਸ ਏਅਰਲਾਈਨਜ਼ ਵਲੋਂ 15 ਅਗਸਤ ਤੋਂ ਦਿੱਲੀ ਤੋਂ ਕੁੱਲੂ ਅਤੇ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਹਵਾਈ ਕੰਪਨੀ ਵਲੋਂ ਇਸ ਰੂਟ ’ਤੇ ਆਪਣੇ ਨਵੇਂ ਏਅਰਕ੍ਰਾਫਟ ਏਟੀਆਰ 42-600 ਚਲਾਏ ਜਾਣਗੇ ਜਿਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਫਲੀਟ ਵਿੱਚ ਸ਼ਾਮਲ ਕੀਤਾ ਗਿਆ ਸੀ। ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਕਿਫਾਇਤੀ ਦਰਾਂ ’ਤੇ ਹਵਾਈ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ।