40.4 C
Patiāla
Wednesday, May 22, 2024

ਨਿਊਯਾਰਕ ਵਿੱਚ ਉੱਘੇ ਲੇਖਕ ਸਲਮਾਨ ਰਸ਼ਦੀ ’ਤੇ ਜਾਨਲੇਵਾ ਹਮਲਾ,  ਹਮਲਾਵਰ ਗ੍ਰਿਫ਼ਤਾਰ

Must read


ਨਿਊਯਾਰਕ, 12 ਅਗਸਤ

ਉੱਘੇ ਲੇਖਕ ਸਲਮਾਨ ਰਸ਼ਦੀ ’ਤੇ ਅੱਜ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਉਹ ਪੱਛਮੀ ਨਿਊਯਾਰਕ ਵਿੱਚ ਭਾਸ਼ਣ ਦੇਣ ਵਾਲੇ ਸਨ। ਰਸ਼ਦੀ ਨੂੰ ਉਸ ਦੀਆਂ ਲਿਖਤਾਂ ਕਾਰਨ 1980ਵਿਆਂ ਵਿੱਚ ਇਰਾਨ ਤੋਂ ਮੌਤ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਚਸ਼ਮਦੀਦਾਂ ਅਨੁਸਾਰ ਸ਼ੁਤਾਕੁਵਾ ਇੰਸਟੀਚਿਊਟ ’ਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਇੱਕ ਵਿਅਕਤੀ ਅਚਾਨਕ ਸਟੇਜ ’ਤੇ ਚੜ੍ਹਿਆ ਅਤੇ ਉਸ ਨੇ ਰਸ਼ਦੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਰਸ਼ਦੀ ਨੂੰ ਮੁੱਕੇ ਵੀ ਮਾਰੇ। ਇਸ ਹਮਲੇ ਕਾਰਨ ਰਸ਼ਦੀ ਫਰਸ਼ ’ਦੇ ਡਿੱਗ ਪਏ। ਹਮਲਾਵਰ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਰਸ਼ਦੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।  -ਏਪੀ





News Source link

- Advertisement -

More articles

- Advertisement -

Latest article