42.7 C
Patiāla
Saturday, May 18, 2024

ਭਾਰਤ ਵਿੱਚ 2021 ਵਿੱਚ 7.3 ਫੀਸਦੀ ਆਬਾਦੀ ਕੋਲ ਸੀ ਡਿਜੀਟਲ ਕਰੰਸੀ:  ਸੰਯੁਕਤ ਰਾਸ਼ਟਰ ਰਿਪੋਰਟ

Must read


ਸੰਯੁਕਤ ਰਾਸ਼ਟਰ, 11 ਅਗਸਤ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਵਿਸ਼ਵ ਵਿੱਚ ਕਿ੍ਪਟੋਕਰੰਸੀ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 7 ਫੀਸਦੀ ਤੋਂ ਵਧ ਆਬਾਦੀ ਕੋਲ ਡਿਜੀਟਲ ਕਰੰਸੀ ਹੈ। ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਸੰਸਥਾ( ਯੂਨਐਨਸੀਟੀਏਡੀ) ਦਾ ਕਹਿਣਾ ਹੈ ਕਿ 2021 ਵਿੱਚ ਕ੍ਰਿਪਟੋਕਰੰਸੀ ਰੱਖਣ ਵਾਲੀ ਆਬਾਦੀ ਦੀ ਹਿੱਸੇਦਾਰੀ ਦੇ ਲਿਹਾਜ਼ ਨਾਲ 20 ਸਿਖਰਲੇ ਅਰਥਚਾਰਿਆਂ ਵਿੱਚੋਂ 15 ਵਿਕਸਿਤ ਮੁਲਕ ਸਨ। ਇਸ ਸੂਚੀ ਵਿੱਚ 12.7 ਫੀਸਦੀ ਨਾਲ ਯੂਕਰੇਨ ਪਹਿਲੇ, ਰੂਸ (11.9) ਦੂਜੇ , ਵੈਨੇਜੁਏਲਾ (10.3) ਤੀਜੇ , ਸਿੰਗਾਪੁਰ (9.4) ਚੌਥੇ, ਕੀਨੀਆ (8.5) ਪੰਜਵੇਂ ਅਤੇ ਅਮਰੀਕਾ (8.3)ਛੇਵੇਂ ਸਥਾਨ ’ਤੇ ਹੈ। ਭਾਰਤ ਵਿੱਚ 2021 ਵਿੱਚ ਕੁਲ ਆਬਾਦੀ ਵਿਚੋਂ 7.3  ਫੀਸਦੀ ਲੋਕਾਂ ਕੋਲ ਕ੍ਰਿਪਟੋਕਰੰਸੀ ਸੀ ਅਤੇ ਇਸ ਸੂਚੀ ਵਿੱਚ ਭਾਰਤ ਸੱਤਵੇਂ ਸਥਾਨ ’ਤੇ ਹੈ। -ਏਜੰਸੀNews Source link

- Advertisement -

More articles

- Advertisement -

Latest article