ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪੁਰਾਣੇ ਫੁਟਬਾਲ ਟੂਰਨਾਮੈਂਟਾਂ ’ਚੋਂ ਇੱਕ ਡੁਰੰਡ ਕੱਪ 16 ਅਗਸਤ ਤੋਂ ਤਿੰਨ ਸ਼ਹਿਰਾਂ ’ਚ ਖੇਡਿਆ ਜਾਵੇਗਾ, ਜਿਸ ਦਾ ‘ਸਪੋਰਟਸ 18’ ਉੱਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਡੁਰੰਡ ਕੱਪ ਦਾ 131ਵਾਂ ਐਡੀਸ਼ਨ 16 ਅਗਸਤ ਤੋਂ 18 ਸਤੰਬਰ ਤੱਕ ਕੋਲਕਾਤਾ, ਗੁਹਾਟੀ ਅਤੇ ਇੰਫਾਲ ਵਿੱਚ ਖੇਡਿਆ ਜਾਵੇਗਾ। ਇਸ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿੱਚ ਇੰਡੀਅਨ ਸੁਪਰ ਲੀਗ ਦੀਆਂ 11 ਟੀਮਾਂ, ਆਈ ਲੀਗ ਦੀਆਂ ਪੰਜ ਟੀਮਾਂ ਅਤੇ ਫੌਜ ਦੀਆਂ ਚਾਰ ਟੀਮਾਂ ਸ਼ਾਮਲ ਹਨ। ਟੂਰਨਾਮੈਂਟ ਦਾ ਸਿੱਧਾ ਪ੍ਰਸਾਰਨ ਸਪੋਰਟਸ 18 ਐੱਸਡੀ ਤੇ ਐੱਚਡੀ ਤੋਂ ਇਲਾਵਾ ਸਪੋਰਟਸ 18 ਖੇਲ ’ਤੇ ਕੀਤਾ ਜਾਵੇਗਾ। ਡੁਰੰਡ ਕੱਪ ਨਾਲ ਭਾਰਤੀ ਫੁਟਬਾਲ ਦਾ ਨਵਾਂ ਸੀਜ਼ਨ ਵੀ ਸ਼ੁਰੂ ਹੋਵੇਗਾ। ਇਸ ਦਾ ਪਹਿਲਾ ਮੈਚ 16 ਅਗਸਤ ਨੂੰ ਮੁਹੰਮਡਨ ਸਪੋਰਟਿੰਗ ਅਤੇ ਐੱਫਸੀ ਗੋਆ ਵਿਚਾਲੇ ਖੇਡਿਆ ਜਾਵੇਗਾ। -ਪੀਟੀਆਈ