22.5 C
Patiāla
Sunday, March 23, 2025

ਕਰੀਮੀਆ ’ਚ ਰੂਸ ਦੇ ਨੌਂ ਜੰਗੀ ਜਹਾਜ਼ ਤਬਾਹ: ਯੂਕਰੇਨ

Must read


ਕੀਵ, 10 ਅਗਸਤ

ਯੂਕਰੇਨ ਦੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਕਰੀਮੀਆ ਦੇ ਇੱਕ ਏਅਰ ਬੇਸ ’ਤੇ ਹੋਏ ਧਮਾਕੇ ਵਿੱਚ ਰੂਸ ਦੇ ਨੌਂ ਜੰਗੀ ਜਹਾਜ਼ ਤਬਾਹ ਹੋ ਗਏ ਹਨ। ਅਜਿਹੀਆਂ ਕਿਆਸਰਾਈਆਂ ਹਨ ਕਿ ਇਹ ਧਮਾਕਾ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਕਾਰਨ ਹੋਇਆ ਹੈ। ਦੂਜੇ ਪਾਸੇ ਰੂਸ ਨੇ ਇਸ ਧਮਾਕੇ ’ਚ ਕੋਈ ਵੀ ਜਹਾਜ਼ ਤਬਾਹ ਹੋਣ ਜਾਂ ਕੋਈ ਹਮਲਾ ਹੋਣ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ।

ਯੂਕਰੇਨ ਨੇ ਅਧਿਕਾਰੀਆਂ ਨੇ ਜਨਤਕ ਤੌਰ ’ਤੇ ਇਨ੍ਹਾਂ ਧਮਾਕਿਆਂ ਲਈ ਜ਼ਿੰਮੇਵਾਰੀ ਨਹੀਂ ਲਈ ਪਰ ਉਨ੍ਹਾਂ ਰੂਸ ਦੇ ਉਨ੍ਹਾਂ ਦਾਅਵਿਆਂ ਦਾ ਮਜ਼ਾਕ ਜ਼ਰੂਰ ਉਡਾਇਆ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਸਾਕੀ ਏਅਰ ਬੇਸ ’ਤੇ ਜੰਗ ਨਾਲ ਸਬੰਧਤ ਸਮੱਗਰੀ ਨਸ਼ਟ ਕਰਨ ਸਮੇਂ ਧਮਾਕਾ ਹੋਇਆ ਸੀ। ਇਨ੍ਹਾਂ ਧਮਾਕਿਆਂ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਯੂਕਰੇਨ ਤੇ ਸਾਰੇ ਆਜ਼ਾਦ ਯੂਰੋਪ ਖ਼ਿਲਾਫ਼ ਰੂਸ ਦੀ ਜੰਗ ਕਰੀਮੀਆ ਤੋਂ ਸ਼ੁਰੂ ਹੋਈ ਸੀ ਤੇ ਇਹ ਖ਼ਤਮ ਵੀ ਕਰੀਮੀਆ ਦੀ ਆਜ਼ਾਦੀ ਨਾਲ ਹੀ ਹੋਵੇਗੀ। ਰੂਸੀ ਅਥਾਰਿਟੀਆਂ ਨੇ ਕਿਹਾ ਕਿ ਇੱਥੇ ਹੋਏ ਧਮਾਕੇ ਕਾਰਨ ਕੋਈ ਵੀ ਹੋਟਲ ਜਾਂ ਸਮੁੰਦਰੀ ਕਿਨਾਰਾ ਪ੍ਰਭਾਵਿਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਕਰੀਮੀਆ ’ਚ ਰੂਸੀ ਹਵਾਈ ਸੈਨਾ ਦੇ ਇੱਕ ਹਵਾਈ ਅੱਡੇ ’ਤੇ ਬੀਤੇ ਦਿਨ ਹੋਏ ਕਈ ਵੱਡੇ ਧਮਾਕਿਆਂ ’ਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਏ ਤੇ ਕਈ ਜ਼ਖ਼ਮੀ ਹੋ ਗਏ ਸਨ। ਅਜਿਹੇ ਕਿਆਸ ਲਗਾੲੇ ਜਾ ਰਹੇ ਹਨ ਕਿ ਯੂਕਰੇਨ ਵੱਲੋਂ ਦਾਗੀ ਗਈ ਲੰਮੀ ਦੂਰੀ ਦੀ ਮਿਜ਼ਾਈਲ ਕਾਰਨ ਇਹ ਧਮਾਕੇ ਹੋਏ ਹਨ। ਇਸ ਸਬੰਧੀ ਜਾਰੀ ਹੋਈਆਂ ਵੀਡੀਓਜ਼ ’ਚ ਧਮਾਕਿਆਂ ਮਗਰੋਂ ਸੰਘਣਾ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਮੀਡੀਆ ਨੇ ਦੱਸਿਆ ਕਿ ਧਮਾਕੇ ਮਗਰੋਂ ਰਨਵੇਅ ’ਤੇ ਅੱਗ ਲੱਗ ਗਈ ਤੇ ਨੇੜਲੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article