42.7 C
Patiāla
Saturday, May 18, 2024

ਮੂਸੇਵਾਲਾ ਕਤਲ: ਸ਼ਾਰਪਸ਼ੂਟਰਾਂ ਦੀ ਜਾਂਚ ਦਾ ਘੇਰਾ ਵਧਾਇਆ

Must read


ਪੱਤਰ ਪ੍ਰੇਰਕ

ਮਾਨਸਾ, 9 ਅਗਸਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਨਾਮਜ਼ਦ ਹਰਿਆਣਾ ਦੇ ਸ਼ੂਟਰ ਇੱਕ ਹੋਰ ਨਵੇਂ ਕੇਸ ਵਿੱਚ ਫਸ ਗਏ ਹਨ। ਮਾਨਸਾ ਪੁਲੀਸ ਉਨ੍ਹਾਂ ਤੋਂ ਇੱਕ ਟਰਾਂਸਪੋਰਟਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁੱਛਗਿੱਛ ਕਰਨ ਲੱਗੀ ਹੈ। ਇਨ੍ਹਾਂ ਸ਼ਾਰਪ ਸ਼ੂਟਰਾਂ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਸਮੇਤ ਉਨ੍ਹਾਂ ਦਾ ਮਦਦਗਾਰ ਦੀਪਕ ਟੀਨੂੰ ਵੀ ਸ਼ਾਮਲ ਹੈ। ਪੁਲੀਸ ਨੇ ਇਸ ਸਾਲ 16 ਜੂਨ ਨੂੰ ਕੀਤੀ ਗਈ ਬਰੇਟਾ ਥਾਣਾ ਦੇ ਇੱਕ ਪਿੰਡ ਵਿਚ ਫਾਈਰਿੰਗ ਦੀ ਵਾਰਦਾਤ ਦੌਰਾਨ ਇਨ੍ਹਾਂ ਸ਼ੂਟਰਾਂ ਦੇ ਸਿੱਧੇ ਰੂਪ ਵਿੱਚ ਸ਼ਾਮਲ ਨਾ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਸ ਸਬੰਧੀ ਪੁਲੀਸ ਵੱਲੋਂ ਉਨ੍ਹਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਉਨ੍ਹਾਂ ਨੂੰ 19 ਜੂਨ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਪੁਲੀਸ ਦੀ ਕਹਾਣੀ ਮੁਤਾਬਕ ਇਹ ਮਾਮਲਾ ਸ਼ੱਕੀ ਬਣਨ ਲੱਗਿਆ ਹੈ ਕਿਉਂਕਿ ਉਹ 16 ਜੂਨ ਨੂੰ ਫਾਈਰਿੰਗ ਕਰਕੇ 19 ਜੂਨ ਤੱਕ ਗੁਜਰਾਤ ਕਿਵੇਂ ਜਾ ਸਕਦੇ ਹਨ।

News Source link

- Advertisement -

More articles

- Advertisement -

Latest article