44.1 C
Patiāla
Thursday, May 23, 2024

ਆਤਮਘਾਤੀ ਹਮਲੇ ਵਿੱਚ ਚਾਰ ਪਾਕਿ ਫ਼ੌਜੀ ਹਲਾਕ

Must read


ਪਿਸ਼ਾਵਰ/ਇਸਲਾਮਾਬਾਦ, 9 ਅਗਸਤ

ਖੈਬਰ ਪਖਤੂਨਖਵਾ ਪ੍ਰਾਂਤ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਚਾਰ ਪਾਕਿਸਤਾਨੀ ਫ਼ੌਜੀ ਮਾਰੇ ਗਏ ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫ਼ੌਜ ਦੇ ਮੀਡੀਆ ਮਾਮਲਿਆਂ ਬਾਰੇ ਵਿੰਗ ਨੇ ਦਿੱਤੀ। ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਪਾਕਿਸਤਾਨ’ ਨੇ ਦੱਸਿਆ ਕਿ ਜ਼ਿਲ੍ਹੇ ਦੀ ਮੀਰ ਅਲੀ ਤਹਿਸੀਲ ਵਿੱਚ ਪੱਤਾਸੀ ਚੈੱਕ ਪੋਸਟ ਨੇੜੇ ਸੁਰੱਖਿਆ ਬਲਾਂ ਦੇ ਵਾਹਨ ’ਚ ਇੱਕ ਥ੍ਰੀਵੀਲਰ ਨੇ ਟੱਕਰ ਮਾਰੀ, ਜਿਸ ਕਾਰਨ ਜਿੱਥੇ ਚਾਰ ਫ਼ੌਜੀ ਮਾਰੇ ਗਏ ਉੱਥੇ ਸੱਤ ਵਿਅਕਤੀ ਜ਼ਖਮੀ ਹੋ ਗਏ। ਸੱਤ ਜ਼ਖਮੀਆਂ ਵਿੱਚ ਤਿੰਨ ਸਿਪਾਹੀ, ਦੋ ਨਾਇਕ ਰੈਂਕ ਦੇ ਫ਼ੌਜੀ ਤੇ ਦੋ ਆਮ ਨਾਗਰਿਕ ਵੀ ਸ਼ਾਮਲ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁਲਕ ਵੱਲੋਂ ਦਹਿਸ਼ਤਵਾਦ ਨੂੰ ਜੜ੍ਹੋਂ ਪੁੱਟਣ ਦੇ ਅਹਿਦ ਨੂੰ ਦਹੁਰਾਇਆ। -ਪੀਟੀਆਈ

News Source link

- Advertisement -

More articles

- Advertisement -

Latest article