37.9 C
Patiāla
Friday, April 19, 2024

ਬੈਡਮਿੰਟਨ: ਸਿੰਧੂ ਤੇ ਸੇਨ ਸੋਨ ਤਗ਼ਮੇ ਤੋਂ ਇੱਕ ਕਦਮ ਦੂਰ

Must read


ਬਰਮਿੰਘਮ, 7 ਅਗਸਤ

ਪੀਵੀ ਸਿੰਧੂ ਨੇ ਅੱਜ ਇੱਥੇ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਮੁਕਾਬਲੇ ਦੇ ਫਾਈਨਲ ’ਚ ਥਾਂ ਬਣਾ ਕੇ ਸੋਨ ਤਗ਼ਮੇ ਵੱਲ ਕਦਮ ਵਧਾਏ ਤਾਂ ਦੂਜੇ ਪਾਸੇ ਲਕਸ਼ੈ ਸੇਨ ਵੀ ਇਨ੍ਹਾਂ ਖੇਡਾਂ ਵਿੱਚ ਪਹਿਲੀ ਵਾਰ ਫਾਈਨਲ ’ਚ ਪਹੁੰਚ ਵਿੱਚ ਕਾਮਯਾਬ ਹੋਇਆ। ਇਨ੍ਹਾਂ ਤੋਂ ਇਲਾਵਾ ਪੁਰਸ਼ ਡਬਲਜ਼ ’ਚ ਸਾਤਵਿਕ ਸਾਈਰਾਜ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਸੋਨ ਵੀ ਸੋਨ ਤਗ਼ਮੇ ਤੋਂ ਇੱਕ ਜਿੱਤ ਦੂਰ ਹੈ। ਕਿਦਾਂਬੀ ਸ੍ਰੀਕਾਂਤ ਨੂੰ ਹਾਲਾਂਕਿ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਮਹਿਲਾ ਸਿੰਗਲ ਮੈਚ ’ਚ ਸਿੰਗਾਪੁਰ ਦੀ ਯਿਓ ਜਿਆ ਮਿਨ ਨੂੰ 21-19, 21-17 ਨਾਲ ਹਰਾਇਆ। ਵਿਸ਼ਵ ਰੈਂਕਿੰਗ ’ਚ 10ਵੇਂ ਸਥਾਨ ’ਤੇ ਕਾਬਜ਼ ਲਕਸ਼ੈ ਨੇ 87ਵਾਂ ਦਰਜਾ ਖਿਡਾਰੀ ਸਿੰਗਾਪੁਰ ਦੇ ਜਿਆ ਹੈਂਗ ਤੇਹ ਖ਼ਿਲਾਫ਼ ਪੁਰਸ਼ ਸਿੰਗਲਜ਼ ’ਚ ਜਿੱਤ ਦਰਜ ਕੀਤੀ। ਫਾਈਨਲ ’ਚ ਲਕਸ਼ੈ ਸਾਹਮਣੇ ਮਲੇਸ਼ੀਆ ਦੇ ਤਜੇ ਯੌਂਗ ਦੀ ਚੁਣੌਤੀ ਹੋਵੇਗੀ। ਚਿਰਾਗ ਤੇ ਸਾਤਵਿਕ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ਿਆਈ ਦੀ ਜੋੜੀ ਨੂੰ ਹਰਾਇਆ। ਮਹਿਲਾ ਡਬਲਜ਼ ’ਚ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article