ਬਰਮਿੰਘਮ, 8 ਅਗਸਤ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਆਸਟਰੇਲੀਆ ਨੇ ਉਸ ਨੂੰ ਫਾਈਨਲ ਵਿੱਚ 7-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਆਸਟਰੇਲਿਆਈ ਟੀਮ ਵੱਲੋਂ ਬਲੈਕ ਗੋਵਰਜ਼, ਨਾਥਨ ਐਫਰੌਮਸ, ਜੈਕਬ ਐਂਡਰਸਨ, ਟੌਮ ਵਿਕਹੈਮ ਅਤੇ ਫਿੱਨ ਓਗਿਲਵੀ ਨੇ ਗੋਲ ਕੀਤੇ।