44.3 C
Patiāla
Tuesday, May 21, 2024

‘ਭਾਰਤ ’ਚ ਲੰਪੀ ਸਕਿਨ ਰੋਗ ਤੋਂ ਬਚਾਅ ਲਈ ਵੱਡੇ ਪੱਧਰ ’ਤੇ ਟੀਕਾਕਰਨ ਦੀ ਲੋੜ’

Must read


ਵਾਸ਼ਿੰਗਟਨ, 7 ਅਗਸਤ

ਉੱਘੇ ਭਾਰਤੀ-ਅਮਰੀਕੀ ਵੈਟਰਨਰੀ ਡਾਕਟਰ ਨੇ ਭਾਰਤ ਵਿੱਚ ਮੱਝਾਂ ਤੇ ਗਾਵਾਂ ਵਿੱਚ ਲੰਪੀ ਸਕਿਨ ਰੋਗ ਦੇ ਹਵਾਲੇ ਨਾਲ ਪਸ਼ੂਆਂ ਦੇ ਵੱਡੇ ਪੱਧਰ ’ਤੇ ਟੀਕਾਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸ ਰੋਗ ਕਰਕੇ ਹੁਣ ਤੱਕ ਭਾਰਤ ਵਿੱਚ ਹਜ਼ਾਰਾਂ ਗਾਵਾਂ ਤੇ ਮੱਝਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਰਾਜਸਥਾਨ ਤੇ ਗੁਜਰਾਤ ਵਿੱਚ 3000 ਤੋਂ ਵੱਧ ਜਦੋਂਕਿ ਪੰਜਾਬ ਵਿੱਚ 400 ਤੋਂ ਵੱਧ ਪਸ਼ੂ ਇਸ ਰੋਗ ਕਰਕੇ ਮੌਤ ਦੇ ਮੂੰਹ ਪੈ ਚੁੱਕੇ ਹਨ।

ਭਾਰਤੀ ਮੂਲ ਦੇ ਵੈਟਰਨਰੀ ਡਾਕਟਰਾਂ ਦੀ ਅਮਰੀਕੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮੁਰਾਰਕਾ ਨੇ ਕਿਹਾ ਕਿ ਇਸ ਜਾਨਲੇਵਾ ਰੋਗ ਨੂੰ ਫੈਲਣ ਤੋਂ ਰੋਕਣ ਲਈ ਮੱਝਾਂ/ਗਾਵਾਂ ਦੇ ਵੱਡੇ ਪੱਧਰ ’ਤੇ ਟੀਕਾਕਰਨ ਅਤੇ ਪਸ਼ੂਆਂ ਦੀ ਇਕ ਤੋਂ ਦੂਜੇ ਰਾਜ ਵਿਚ ਆਮਦੋ-ਰਫ਼ਤ ਨੂੰ ਰੋਕਣ ਜਿਹੇ ਦੋ ਅਹਿਮ ਕਦਮ ਪੁੱਟਣ ਦੀ ਲੋੜ ਹੈ। -ਪੀਟੀਆਈ





News Source link

- Advertisement -

More articles

- Advertisement -

Latest article