44.1 C
Patiāla
Thursday, May 23, 2024

ਨੇਪਾਲ ਵਿੱਚ 20 ਨਵੰਬਰ ਨੂੰ ਹੋਣਗੀਆਂ ਆਮ ਚੋਣਾਂ

Must read


ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨੇਪਾਲ ਵਿੱਚ 20 ਨਵੰਬਰ ਨੂੰ ਇਕੋ ਗੇੜ ਵਿੱਚ ਆਮ ਚੋਣਾਂ ਕਰਵਾਈਆਂ ਜਾਣਗੀਆਂ। ਕੈਬਨਿਟ ਸੂਤਰਾਂ ਅਨੁਸਾਰ ਹਿਮਾਲੀਅਨ ਰਾਸ਼ਟਰ ਪ੍ਰਤੀਨਿਧ ਸਦਨ ਅਤੇ ਸੂਬਾਈ ਅਸੈਂਬਲੀ ਦੀਆਂ ਚੋਣਾਂ 20 ਨਵੰਬਰ ਨੂੰ ਕਰਵਾਏਗਾ। ਨੇਪਾਲ ਵਿੱਚ ਪ੍ਰਤੀਨਿਧੀ ਸਭਾ ਦੀਆਂ ਕੁੱਲ 275 ਸੀਟਾਂ ਹਨ ਅਤੇ ਇਨ੍ਹਾਂ ਵਿੱਚੋਂ 165 ਮੈਂਬਰ ਸਿੱਧੇ ਚੁਣੇ ਜਾਂਦੇ ਹਨ। ਮੁੱਖ ਵਿਰੋਧੀ ਧਿਰ ਦੇ ਨੇਤਾ ਅਤੇ ਨੇਪਾਲ ਕਮਿਊਨਿਸਟ ਪਾਰਟੀ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਦੇ ਚੇਅਰਮੈਨ ਕੇ.ਪੀ. ਸ਼ਰਮਾ ਓਲੀ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। -ਏਜੰਸੀ

News Source link

- Advertisement -

More articles

- Advertisement -

Latest article