42.7 C
Patiāla
Saturday, May 18, 2024

ਅਮਰੀਕਾ: ਬਜ਼ੁਰਗਾਂ ਨੂੰ ਠੱਗਣ ਵਾਲੇ ਭਾਰਤੀ ਨੇ ਆਪਣਾ ਗੁਨਾਹ ਕਬੂਲਿਆ, 20 ਸਾਲ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ’ਚ

Must read


ਵਾਸ਼ਿੰਗਟਨ, 5 ਅਗਸਤ

ਇਥੇ ਰਹਿਣ ਵਾਲੇ ਭਾਰਤੀ ਨਾਗਰਿਕ ਨੇ ਅਮਰੀਕੀ ਬਜ਼ੁਰਗਾਂ ਨੂੰ ਧੋਖਾ ਦੇਣ ਦਾ ਜੁਰਮ ਕਬੂਲ ਕਰ ਲਿਆ ਹੈ। ਆਸ਼ੀਸ਼ ਬਜਾਜ (29) ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਅਪਰੈਲ 2020 ਤੋਂ ਅਗਸਤ 2021 ਤੱਕ ਬਜਾਜ ਅਤੇ ਉਸ ਦੇ ਕੁਝ ਸਹਿਯੋਗੀਆਂ ਨੇ ਵੱਖ-ਵੱਖ ਬੈਂਕਾਂ, ਆਨਲਾਈਨ ਰਿਟੇਲਰਾਂ ਅਤੇ ਆਨਲਾਈਨ ਭੁਗਤਾਨ ਕੰਪਨੀਆਂ ਵਿੱਚ ਧੋਖਾਧੜੀ ਦੀ ਰੋਕਥਾਮ ਦੇ ਮਾਹਿਰ ਵਜੋਂ ਅਮਰੀਕਾ ਦੇ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਦਸਤਾਵੇਜ਼ਾਂ ਅਨੁਸਾਰ ਬਜਾਜ ਅਤੇ ਉਸ ਦੇ ਸਾਥੀਆਂ ਨੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਬਜਾਜ ਅਤੇ ਹੋਰਾਂ ਦੁਆਰਾ ਨਿਯੰਤਰਿਤ ਖਾਤਿਆਂ ਵਿੱਚ ਪੈਸੇ ਭੇਜਣ ਲਈ ਕਿਹਾ ਅਤੇ ਕਥਿਤ ‘ਸਟਿੰਗ ਅਪਰੇਸ਼ਨ’ ਦੇ ਦਿਨਾਂ ਬਾਅਦ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਕੀਤਾ। ਪੀੜਤਾਂ ਨੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਪੈਸੇ ਟਰਾਂਸਫਰ ਕਰ ਦਿੱਤੇ। ਇਹ ਪੈਸਾ ਭਾਰਤ, ਚੀਨ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਬੈਂਕਾਂ ਨੂੰ ਭੇਜਿਆ ਗਿਆ ਸੀ।

News Source link

- Advertisement -

More articles

- Advertisement -

Latest article