ਨਵੀਂ ਦਿੱਲੀ (ਟਨਸ): ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਨੇ ਖੰਡ ਸੀਜ਼ਨ 2022-23 (ਅਕਤੂਬਰ-ਸਤੰਬਰ) ਲਈ ਗੰਨੇ ਦਾ ਭਾਅ 305 ਰੁਪਏ ਫੀ ਕੁਇੰਟਲ ਨਿਰਧਾਰਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇੇ ਦਾ 5 ਕਰੋੜ ਕਿਸਾਨਾਂ ਤੇ ਖੰਡ ਮਿੱਲਾਂ ਵਿੱਚ ਕੰਮ ਕਰਦੇ ਪੰਜ ਲੱਖ ਕਾਮਿਆਂ ਨੂੰ ਲਾਭ ਮਿਲੇਗਾ। ਪਿਛਲੇ ਖੰਡ ਸੀਜ਼ਨ 2021-22 ਦੀ ਨਿਸਬਤ ਐਤਕੀਂ ਗੰਨੇ ਦੇ ਭਾਅ ਵਿੱਚ 2.6 ਫੀਸਦ ਦਾ ਵਾਧਾ ਕੀਤਾ ਗਿਆ ਹੈ।