42.9 C
Patiāla
Sunday, May 19, 2024

ਪਟਿਆਲਾ: ਏਟੀਐੱਮ ’ਚ ਪਾਉਣ ਲਈ ਲਿਆਂਦੇ 35 ਲੱਖ ਰੁਪਏ 8 ਸਾਲ ਦਾ ਬੱਚਾ ਬੈਂਕ ’ਚੋਂ ਚੋਰੀ ਕਰਕੇ ਫ਼ਰਾਰ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਅਗਸਤ

ਪੁਲੀਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਅੱਜ ਇਥੇ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ  35 ਲੱਖ ਰੁਪਏ ਚੋਰੀ ਕਰ ਲਏ। ਬੈਂਕ ਦੇ ਮੁਲਾਜ਼ਮ ਇਥੇ ਸਥਿਤ ਏਟੀਐੱਮ ਵਿੱਚ ਪੈਸੇ ਪਾਉਣ ਲਈ ਆਏ ਸਨ। ਇਸ ਦੌਰਾਨ ਪਹਿਲਾਂ ਤੋਂ ਹੀ ਖੜ੍ਹਾ 8 ਸਾਲਾਂ ਦਾ ਲੜਕਾ ਬੇਂਕ ’ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲੀਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ। ਪੁਲੀਸ ਅਧਿਕਾਰੀਆਂ ਸਮੇਤ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਵੀ ਆਪਣੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ।

ਪੁਲੀਸ ਦੀ ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ। ਇਸ ਗੱਲ ਦੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਹੋਈ ਪਰ ਸੂਤਰਾਂ ਮੁਤਾਬਕ ਬੈਗ ਚੁੱਕ ਕੇ ਭੱਜਣ ਵਾਲੇ ਇਸ ਲੜਕੇ ਦੀ ਸੀਸੀਟੀਵੀ ਕੈਮਰਿਆ ਵਿਚ ਵੀ ਰਿਕਾਰਡਿੰਗ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਤੇ ਪੁਲੀਸ ਦਾ ਜਾਲ ਵਿਛਿਆ ਹੋਇਆ ਹੈ ਤੇ ਬੈਂਕ ਦੇ ਸਾਹਮਣੇ ਟਰੈਫਿਕ ਪੁਲੀਸ ਦਾ ਦਫ਼ਤਰ ਹੈ। ਕਾਲੀ ਮਾਤਾ ਦਾ ਮੰਦਰ ਵੀ ਬੈਂਕ ਦੇ ਨਾਲ ਲੱਗਦਾ ਹੈ। ਮੰਦਰ ਦੀ ਸੁਰੱਖਿਆ ਲਈ ਵੱਡੀ ਪੱਧਰ ’ਤੇ ਪੁਲੀਸ ਤਾਇਨਾਤ ਹੈ।

News Source link

- Advertisement -

More articles

- Advertisement -

Latest article