42.9 C
Patiāla
Sunday, May 19, 2024

ਚਾਰ ਏਸ਼ਿਆਈ ਦੇਸ਼ਾਂ ਦੇ ਦੌਰੇ ’ਤੇ ਆਏਗੀ ਪੇਲੋਸੀ

Must read


ਪੇਈਚਿੰਗ, 31 ਜੁਲਾਈ

ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਇਸ ਹਫ਼ਤੇ ਚਾਰ ਏਸ਼ਿਆਈ ਮੁਲਕਾਂ ਦੇ ਦੌਰੇ ’ਤੇ ਆਉਣ ਦੀ ਪੁਸ਼ਟੀ ਕੀਤੀ ਹੈ। ਪੈਲੋਸੀ ਨੇ ਹਾਲਾਂਕਿ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਤਾਇਵਾਨ ਵਿੱਚ ਉਨ੍ਹਾਂ ਦਾ ਸੰਭਾਵੀ ਠਹਿਰਾਅ ਹੋਵੇਗਾ ਜਾਂ ਨਹੀਂ। ਚੇਤੇ ਰਹੇ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਤੇ ਪੇਈਚਿੰਗ ਵਿੱਚ ਕਸ਼ੀਦਗੀ ਸਿਖਰ ’ਤੇ ਹੈ। ਚੀਨ ਇਸ ਟਾਪੂਨੁਮਾ ਮੁਲਕ ’ਤੇ ਆਪਣਾ ਅਧਿਕਾਰ ਹੋਣ ਦਾ ਦਾਅਵਾ ਕਰਦਾ ਹੈ। ਪੇਲੋਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਸਿੰਗਾਪੁਰ, ਮਲੇਸ਼ੀਆ, ਦੱਖਣੀ ਕੋਰੀਆ ਤੇ ਜਾਪਾਨ ਦੀ ਫੇਰੀ ’ਤੇ ਆਉਣ ਵਾਲੇ ਵਫ਼ਦ ਦੀ ਅਗਵਾਈ ਕਰਨਗੇ ਤੇ ਇਸ ਦੌਰਾਨ ਵਪਾਰ, ਕੋਵਿਡ-19 ਮਹਾਮਾਰੀ, ਵਾਤਾਵਰਨ ਤਬਦੀਲੀ, ਸੁਰੱਖਿਆ ਤੇ ‘ਜਮਹੂਰੀ ਸ਼ਾਸਨ’ ਉੱਤੇ ਚਰਚਾ ਕਰਨਗੇ। -ਏਪੀ 

 

News Source link

- Advertisement -

More articles

- Advertisement -

Latest article