23 C
Patiāla
Saturday, April 20, 2024

ਸੰਕੇਤ ਦੇ ਜੁਝਾਰੂਪੁਣੇ ਦੀ ਮਿਸਾਲ ਹੈ ਪਾਨ ਦੀ ਦੁਕਾਨ ਤੋਂ ਬਰਮਿੰਘਮ ਤੱਕ ਦਾ ਸਫ਼ਰ

Must read


ਬਰਮਿੰਘਮ, 30 ਜੁਲਾਈ

ਮਹਾਰਾਸ਼ਟਰ ਦੇ ਸਾਂਗਲੀ ਸ਼ਹਿਰ ਵਿਚ ਇਕ ਛੋਟੀ ਜਿਹੀ ਪਾਨ ਦੀ ਦੁਕਾਨ ਤੋਂ ਲੈ ਕੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਜਿੱਤਣ ਤੱਕ ਵੇਟਲਿਫ਼ਟਰ ਸੰਕੇਤ ਮਹਾਦੇਵ ਸਰਗਰ ਜੁਝਾਰੂਪੁਣੇ ਦੀ ਇਕ ਅਜਿਹੀ ਮਿਸਾਲ ਹੈ, ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਜਿੱਥੇ ਚਾਹ ਹੁੰਦੀ ਹੈ, ਉੱਥੇ ਰਾਹ ਬਣ ਹੀ ਜਾਂਦੀ ਹੈ। ਸਵੇਰੇ ਪੰਜ ਵਜੇ ਉੱਠ ਕੇ ਗਾਹਕਾਂ ਲਈ ਚਾਹ ਬਣਾਉਣ ਤੋਂ ਬਾਅਦ ਟਰੇਨਿੰਗ, ਮਗਰੋਂ ਪੜ੍ਹਾਈ ਤੇ ਸ਼ਾਮ ਨੂੰ ਫਿਰ ਦੁਕਾਨ ਤੋਂ ਹੋ ਕੇ ਜਿਮ (ਵਿਆਮਸ਼ਾਲਾ) ਜਾਣਾ, ਕਰੀਬ ਸੱਤ ਸਾਲ ਤੱਕ ਸੰਕੇਤ ਦੀ ਇਹੀ ਰੁਟੀਨ ਰਹੀ ਹੈ। ਸੰਕੇਤ ਸਰਗਰ ਨੇ 22ਵੇਂ ਰਾਸ਼ਟਰਮੰਡਲ ਖੇਡਾਂ ਵਿਚ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿਚ 248 ਕਿਲੋਗ੍ਰਾਮ ਵਜ਼ਨ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਸੋਨ ਤਗਮੇ ਤੋਂ ਮਹਿਜ਼ ਇਕ ਕਿਲੋਗ੍ਰਾਮ ਨਾਲ ਖੁੰਝ ਗਏ, ਕਿਉਂਕਿ ਕਲੀਨ ਐਂਡ ਜਰਕ ਵਰਗ ਵਿਚ ਦੂਜੇ ਯਤਨ ਦੌਰਾਨ ਉਨ੍ਹਾਂ ਦੇ ਸੱਟ ਲੱਗ ਗਈ ਸੀ। ਫਰਵਰੀ 2021 ਵਿਚ ਐੱਨਆਈਐੱਸ ਪਟਿਆਲਾ ਜਾਣ ਵਾਲੇ ਸੰਕੇਤ ਨੇ ਭੁਬਨੇਸ਼ਵਰ ਵਿਚ ਇਸ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਦੇ ਬਚਪਨ ਦੇ ਕੋਚ ਮਯੂਰ ਸਿੰਹਾਸਨੇ ਨੇ ਸਾਂਗਲੀ ਤੋਂ ਗੱਲ ਕਰਦਿਆਂ ਦੱਸਿਆ ਕਿ ਸੰਕੇਤ ਨੇ ਆਪਣਾ ਪੂਰਾ ਬਚਪਨ ਖੇਡ ਲੇਖੇ ਲਾ ਦਿੱਤਾ। ਉਸ ਨੇ ਸਿਰਫ਼ ਇਕ ਹੀ ਸੁਪਨਾ ਦੇਖਿਆ ਸੀ ਕਿ ਉਹ ਵੇਟਲਿਫਟਿੰਗ ਵਿਚ ਦੇਸ਼ ਦਾ ਨਾਂ ਰੌਸ਼ਨ ਕਰੇਗਾ ਤੇ ਪਰਿਵਾਰ ਨੂੰ ਚੰਗਾ ਜੀਵਨ ਦੇਵੇਗਾ। ਹੁਣ ਉਸ ਦਾ ਸੁਪਨਾ ਸੱਚ ਹੋ ਰਿਹਾ ਹੈ। ਸਾਂਗਲੀ ਦੇ ਜਿਸ ‘ਦਿਗਵਿਜੈ ਵਿਆਮਸ਼ਾਲਾ’ ਵਿਚ ਸੰਕੇਤ ਨੇ ਵੇਟਲਿਫਟਿੰਗ ਸਿੱਖੀ, ਉਸ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੱਡੀ ਸਕਰੀਨ ਉਤੇ ਸੰਕੇਤ ਦੇ ਮੁਕਾਬਲੇ ਨੂੰ ਦੇਖਿਆ। ਇਹ ਤਗਮਾ ਜਿੱਤ ਕੇ ਸੰਕੇਤ ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਕਈ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਹੈ। -ਪੀਟੀਆਈ 





News Source link

- Advertisement -

More articles

- Advertisement -

Latest article