13.9 C
Patiāla
Tuesday, December 5, 2023

ਮੋਗਾ ’ਚ ਡਾਇਰੀਆ ਕਾਰਨ ਔਰਤ ਦੀ ਮੌਤ, ਦੋ ਦਰਜਨ ਲੋਕ ਹਸਪਤਾਲਾਂ ’ਚ

Must read


ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ/ਮੋਗਾ, 29 ਜੁਲਾਈ

ਮੋਗਾ ਦੇ ਪ੍ਰੀਤ ਨਗਰ ਵਿੱਚ ਡਾਇਰੀਆ ਕਾਰਨ ਔਰਤ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ’ਚ ਮਰੀਜ਼ ਹਸਪਤਾਲਾਂ ਵਿੱਚ ਹਨ। ਪ੍ਰੀਤ ਨਗਰ ਵਾਰਡ ਨੰਬਰ 28 ਦੇ ਕੌਂਸਲਰ ਜਗਜੀਤ ਸਿੰਘ ਤੇ ਵਾਰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਵਿੱਚ ਸੀਵਰੇਜ ਰਲਣ ਕਾਰਨ ਘਰ ਘਰ ਵਿੱਚ ਡਾਇਰੀਆ ਦੇ ਮਰੀਜ਼ ਹਨ। ਡਾਇਰੀਆ ਕਾਰਨ ਸਿਵਲ ਹਸਪਤਾਲ ਤੇ ਹੋਰ ਥਾਵਾਂ ’ਤੇ ਦੋ ਦਰਜਨ ਤੋਂ ਵੱਧ ਮਰੀਜ਼ ਦਾਖਲ ਹਨ। ਏਡੀਸੀ ਜਿਓਤੀ ਬਾਲਾ ਮੱਟੂ ਨੇ ਦੱਸਿਆ ਕਿ ਪ੍ਰੀਤ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਸਿਹਤ ਵਿਭਾਗ ਦੇ ਸੂਖਮ ਵਿਗਿਆਨੀ ਡਾਕਟਰ ਮੋਨਿਕਾ ਵਸ਼ਿਸ਼ਟ ਨੇ ਮੌਕਾ ਦੇਖਿਆ। ਡਾਕਟਰ ਨਰੇਸ਼ ਚਾਵਲਾ ਤੇ ਮਹਿੰਦਰ ਪਾਲ ਲੰਬਾ ਨੇ ਦੱਸਿਆ ਕਿ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਐੱਸਐੱਮਓ ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕੈਂਪ ਲਗਾ ਕੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਤਮ ਸਿੰਘ ਚੀਮਾ, ਹਰਬੰਸ ਸਿੰਘ ਢਿੱਲੋਂ ਤੇ ਜਗਦੇਵ ਸਿੰਘ ਸੌਂਧ ਨੇ ਮੰਗ ਕੀਤੀ ਕਿ ਸਮੁੱਚੇ ਸ਼ਹਿਰ ਤੇ ਖਾਸ ਗਰੀਬ ਬਸਤੀਆਂ-ਮੁਹੱਲਿਆਂ ਵਿੱਚ ਪੇਚਿਸ਼ ਰੋਕਣ ਦੇ ਅਗਾਊਂ ਪ੍ਰਬੰਧ ਕੀਤੇ ਜਾਣ।

News Source link

- Advertisement -

More articles

- Advertisement -

Latest article